ਮਰਾਠਾ ਸ਼ਾਸਕਾਂ ਦੇ ਕਿਲੇ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਲ
Friday, Jul 11, 2025 - 11:37 PM (IST)

ਨਵੀਂ ਦਿੱਲੀ, (ਭਾਸ਼ਾ)- ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਨੇ ਕਿਹਾ ਹੈ ਕਿ ਮਰਾਠਾ ਸ਼ਾਸਕਾਂ ਵੱਲੋਂ ਡਿਜ਼ਾਈਨ ਅਸਾਧਾਰਨ ਕਿਲਾਬੰਦੀ ਅਤੇ ਫੌਜੀ ਪ੍ਰਣਾਲੀ ਦੀ ਅਗਵਾਈ ਕਰਨ ਵਾਲੇ ਮਰਾਠਾ ਕਿਲਿਆਂ ਨੂੰ ਸ਼ੁੱਕਰਵਾਰ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਫੈਸਲਾ ਪੈਰਿਸ ਵਿਚ ਵਿਸ਼ਵ ਵਿਰਾਸਤ ਕਮੇਟੀ (ਡਬਲਯੂ. ਐੱਚ. ਸੀ.) ਦੇ 47ਵੇਂ ਸੈਸ਼ਨ ਦੌਰਾਨ ਕੀਤਾ ਗਿਆ।
ਯੂਨੈਸਕੋ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ‘ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ਵਿਚ ਨਵਾਂ ਨਾਂ : ਭਾਰਤ ਵਿਚ ਮਰਾਠਿਆਂ ਦੇ ਕਿਲੇ’। ਯੂਨੈਸਕੋ ਦਰਜੇ ਲਈ ਨਾਮਜ਼ਦ 2024-25 ਸੈਸ਼ਨ ਲਈ ਕੀਤਾ ਗਿਆ ਸੀ। ਮਰਾਠਾ ਸ਼ਾਸਕਾਂ ਦੇ 12 ਕਿਲਿਆਂ ਅਤੇ ਦੁਰਗਾਂ ਨੂੰ ਇਹ ਦਰਜਾ ਦਿੱਤਾ ਗਿਆ, ਜਿਨ੍ਹਾਂ ਵਿਚ ਮਹਾਰਾਸ਼ਟਰ ਵਿਚ ਸਾਲਹੇਰ ਕਿਲਾ, ਸ਼ਿਵਨੇਰੀ ਕਿਲਾ, ਲੋਹਗੜ੍ਹ, ਖੰਡੇਰੀ ਕਿਲਾ, ਰਾਏਗੜ੍ਹ, ਰਾਜਗੜ੍ਹ, ਪ੍ਰਤਾਪਗੜ੍ਹ, ਸਵਰਣਦੁਰਗ, ਪੰਹਾਲਾ ਕਿਲਾ, ਵਿਜੇ ਦੁਰਗ ਅਤੇ ਸਿੰਧੁਦੁਰਗ ਅਤੇ ਤਾਮਿਲਨਾਡੂ ਵਿਚ ਜਿੰਜੀ ਕਿਲਾ ਸ਼ਾਮਲ ਹਨ।