ਯੂ.ਪੀ. ਦੇ ਸਾਬਕਾ ਸੀ.ਐੱਮ. ਕਲਿਆਣ ਸਿੰਘ ਦਾ 89 ਸਾਲ ਦੀ ਉਮਰ ''ਚ ਦਿਹਾਂਤ
Saturday, Aug 21, 2021 - 10:14 PM (IST)
ਲਖਨਊ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਕਲਿਆਣ ਸਿੰਘ ਦਾ ਸ਼ਨੀਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਨੇ ਲਖਨਊ ਦੇ ਐੱਸ.ਜੀ.ਪੀ.ਜੀ.ਆਈ. ਹਸਪਤਾਲ ਵਿੱਚ ਅੰਤਿਮ ਸਾਹ ਲਈ। ਪਿਛਲੇ ਡੇਢ ਮਹੀਨੇ ਤੋਂ ਬੀਮਾਰ ਚੱਲ ਰਹੇ ਕਲਿਆਣ ਸਿੰਘ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਸੀ। ਇੱਕ ਪੂਰੀ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਸੀ। ਸੀ.ਐੱਮ. ਯੋਗੀ ਵੀ ਉਨ੍ਹਾਂ ਦੀ ਸਿਹਤ ਦਾ ਹਾਲਚਾਲ ਲੈ ਰਹੇ ਸਨ ਪਰ ਸ਼ਨੀਵਾਰ ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ ਅਤੇ ਉਹ ਇਹ ਦੁਨੀਆ ਛੱਡ ਹਮੇਸ਼ਾ ਲਈ ਚਲੇ ਗਏ।
ਸ਼ੁੱਕਰਵਾਰ ਨੂੰ ਹੀ ਸੀ.ਐੱਮ. ਯੋਗੀ ਆਦਿਤਿਅਨਾਥ, ਕਲਿਆਣ ਸਿੰਘ ਦੀ ਸਿਹਤ ਦਾ ਹਾਲਚਾਲ ਲੈਣ ਐੱਸ.ਜੀ.ਪੀ.ਜੀ.ਆਈ. ਗਏ ਸਨ। ਉੱਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਦੱਸਿਆ ਸੀ ਕਿ ਰਾਜਸਥਾਨ ਦੇ ਸਾਬਕਾ ਰਾਜਪਾਲ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਮੈਡੀਕਲ ਐਕਸਪਰਟ, ਉਨ੍ਹਾਂ ਦੇ ਸਿਹਤ ਦੀ ਨਿਗਰਾਨੀ ਲਗਾਤਾਰ ਰੱਖ ਰਹੇ ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ ਅਤੇ ਹਾਈ ਪ੍ਰੈਸ਼ਰ ਆਕਸੀਜਨ ਵੀ ਦੇਣੀ ਪੈ ਰਹੀ ਸੀ ਪਰ ਸ਼ਨੀਵਾਰ ਦੇਰ ਰਾਤ ਹਾਲਤ ਜ਼ਿਆਦਾ ਵਿਗੜ ਗਈ ਅਤੇ ਡਾਕਟਰਾਂ ਦੀ ਟੀਮ ਕਲਿਆਣ ਸਿੰਘ ਨੂੰ ਨਹੀਂ ਬਚਾ ਸਕੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।