ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਵਿਜੇਪਤ ਸਿੰਘਾਨੀਆ ਦਾ 87 ਸਾਲ ਦੀ ਉਮਰ 'ਚ ਦੇਹਾਂਤ
Sunday, Mar 29, 2026 - 07:04 AM (IST)
ਮੁੰਬਈ- ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਦੇਸ਼ ਦੇ ਦਿੱਗਜ ਉਦਯੋਗਪਤੀ ਵਿਜੇਪਤ ਸਿੰਘਾਨੀਆ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੂਰੇ ਉਦਯੋਗ ਜਗਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸਿੰਘਾਨੀਆ ਦਾ ਜਾਣਾ ਭਾਰਤ ਦੇ ਸਭ ਤੋਂ ਪ੍ਰਮੁੱਖ ਉਦਯੋਗਿਕ ਪਰਿਵਾਰਾਂ ਵਿੱਚੋਂ ਇੱਕ ਲਈ ਇੱਕ ਯੁੱਗ ਦੇ ਅੰਤ ਦਾ ਪ੍ਰਤੀਕ ਹੈ।
ਦੱਸ ਦੇਈਏ ਕਿ ਵਿਜੇਪਤ ਸਿੰਘਾਨੀਆ ਨਾ ਸਿਰਫ਼ ਇੱਕ ਸਫਲ ਉਦਯੋਗਪਤੀ ਸਨ, ਸਗੋਂ ਉਨ੍ਹਾਂ ਨੂੰ ਇੱਕ ਦਲੇਰ ਅਤੇ ਜਨੂਨੀ ਜਹਾਜ਼ ਚਾਲਕ ਵਜੋਂ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਹਵਾਬਾਜ਼ੀ ਦੇ ਖੇਤਰ ਵਿੱਚ ਕਈ ਵਿਸ਼ਵ ਰਿਕਾਰਡ ਬਣਾ ਕੇ ਆਪਣੀ ਇੱਕ ਵੱਖਰੀ ਪਛਾਣ ਸਥਾਪਿਤ ਕੀਤੀ ਸੀ। ਉਨ੍ਹਾਂ ਨੂੰ ਭਾਰਤੀ ਉਦਯੋਗ ਜਗਤ ਵਿੱਚ ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਅਤੇ ਮਾਰਗਦਰਸ਼ਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।
