ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣਗੇ PM ਮੋਦੀ, ਅੱਜ ਰਾਤ ਟੋਕੀਓ ਹੋਣਗੇ ਰਵਾਨਾ

Monday, Sep 26, 2022 - 06:16 PM (IST)

ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣਗੇ PM ਮੋਦੀ, ਅੱਜ ਰਾਤ ਟੋਕੀਓ ਹੋਣਗੇ ਰਵਾਨਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਅੱਜ ਰਾਤ ਟੋਕੀਓ ਲਈ ਰਵਾਨਾ ਹੋਣਗੇ। ਵਿਦੇਸ਼ ਸਕੱਤਰ ਵਿਨੇ ਮੋਹਨ ਕਵਾਤਰਾ ਨੇ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਦੀ ਇਸ ਯਾਤਰਾ ਬਾਰੇ ਦੱਸਿਆ ਕਿ ਕਰੀਬ 12 ਤੋਂ 16 ਘੰਟੇ ਦੀ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਣਗੇ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿੱਤੀ ਕਿ ਮੈਂ ਅੱਜ ਰਾਤ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਇਕ ਪਿਆਰੇ ਮਿੱਤਰ ਅਤੇ ਭਾਰਤ-ਜਾਪਾਨ ਦੋਸਤੀ ਦੇ ਮਹਾਨ ਚੈਂਪੀਅਨ ਦੇ ਸੰਸਕਾਰ ’ਚ ਹਿੱਸਾ ਲੈਣ ਲਈ ਟੋਕੀਓ ਦੀ ਯਾਤਰਾ ਕਰ ਰਿਹਾ ਹਾਂ। 

PunjabKesari

ਦੱਸ ਦੇਈਏ ਕਿ ਆਬੇ ਦੇ ਅੰਤਿਮ ਸੰਸਕਾਰ ’ਚ 100 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ, ਜਿਨ੍ਹਾਂ ’ਚ 20 ਤੋਂ ਵੱਧ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਹੋਣਗੇ। ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਉੱਥੇ ਹੋਵੇਗੀ। ਕਵਾਤਰਾ ਨੇ ਕਿਹਾ ਕਿ ਆਬੇ ਦੇ ਭਾਰਤ ਨਾਲ ਮਿੱਤਰਤਾ ਅਤੇ ਆਰਥਿਕ ਸਬੰਧਾਂ ਨੂੰ ਅੱਗੇ ਤੱਕ ਲਿਆਉਣ ’ਚ ਯੋਗਦਾਨ ਨੂੰ ਵੇਖਦੇ ਹੋਏ ਭਾਰਤ ਨੇ ਆਬੇ ਦੇ ਦਿਹਾਂਤ ’ਤੇ 9 ਜੁਲਾਈ ਨੂੰ ਰਾਸ਼ਟਰੀ ਸੋਗ ਐਲਾਨ ਕੀਤਾ ਸੀ। 
 


author

Tanu

Content Editor

Related News