ਕਰਤਾਰਪੁਰ ਲਾਂਘਾ : ਪਾਕਿ ਨੇ ਸਾਬਕਾ ਪੀ.ਐੱਮ. ਨੂੰ ਭੇਜਿਆ ਸੱਦਾ, ਮਨਮੋਹਨ ਨੇ ਕੀਤਾ ਅਸਵੀਕਾਰ

Monday, Sep 30, 2019 - 06:27 PM (IST)

ਕਰਤਾਰਪੁਰ ਲਾਂਘਾ : ਪਾਕਿ ਨੇ ਸਾਬਕਾ ਪੀ.ਐੱਮ. ਨੂੰ ਭੇਜਿਆ ਸੱਦਾ, ਮਨਮੋਹਨ ਨੇ ਕੀਤਾ ਅਸਵੀਕਾਰ

ਨਵੀਂ ਦਿੱਲੀ— ਪਾਕਿਸਤਾਨ ਨੇ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਲਈ ਸਾਬਕਾ ਪੀ.ਐੱਮ. ਮਨਮੋਹਨ ਸਿੰਘ ਨੂੰ ਸੱਦਾ ਦੇਣ ਦੀ ਗੱਲ ਕਹਿ ਕੇ ਵੱਡਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਸੀ ਪਰ ਸਾਬਕਾ ਪੀ.ਐੱਮ ਮਨਮੋਹਨ ਸਿੰਘ ਇਸ ਸੱਦੇ ਨੂੰ ਸਵੀਕਾਰ ਨਹੀਂ ਕਰਣਗੇ। ਕਾਂਗਰਸ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਮਨਮੋਹਨ ਸਿੰਘ ਨੂੰ ਰਸਮੀ ਸੱਦਾ ਭੇਜੇਗਾ। ਹਾਲਾਂਕਿ, ਪਾਕਿ ਵਿਦੇਸ਼ ਮੰਤਰੀ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਸੱਦਾ ਦੇਣ ਦਾ ਕੋਈ ਜ਼ਿਕਰ ਨਹੀਂ ਕੀਤਾ। ਦੱਸ ਦਈਏ ਕਿ ਭਾਰਤੀ ਤੀਰਥ ਯਾਤਰੀਆਂ ਲਈ 9 ਨਵੰਬਰ ਨੂੰ ਕਾਰੀਡੋਰ ਖੋਲ੍ਹਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਕਿ ਵੱਡਾ ਪ੍ਰੋਗਰਾਮ ਹੈ। ਇਸ ਦੀ ਬੇਹੱਦ ਖੁਸ਼ੀ ਹੈ। ਪਾਕਿਸਤਾਨ ਇਸ ਦੀ ਤਿਆਰੀ ਕਰ ਰਿਹਾ ਹੈ। ਪਾਕਿ ਪੀ.ਐੱਮ. ਇਸ 'ਚ ਖੁਦ ਦਿਲਚਸਪੀ ਲੈ ਰਹੇ ਹਨ। ਇਸ ਲਈ ਅਸੀਂ ਫੈਸਲਾ ਲਿਆ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਇਸ 'ਚ ਦਾਵਤ ਲਈ ਸੱਦਾ ਦੇਣਾ ਚਾਹੀਦਾ ਹੈ। ਉਹ ਸਾਡੇ ਲਈ ਕਾਫੀ ਸਨਮਾਨਿਤ ਵਿਅਕਤੀ ਹਨ। ਉਹ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਵੀ ਕਰਦੇ ਹਨ। ਤਾਂ ਅਸੀਂ ਫੈਸਲਾ ਕੀਤਾ ਹੈ ਕਿ ਉਦਘਾਟਨ 'ਤੇ ਉਨ੍ਹਾਂ ਸੱਦਾ ਦਈਏ। ਮੈਂ ਪਾਕਿਸਤਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਦਾਵਤ ਲਈ ਸੱਦਾ ਦੇ ਰਿਹਾ ਹਾਂ। ਅਸੀਂ ਅਧਿਕਾਰਕ ਤੌਰ 'ਤੇ ਵੀ ਉਨ੍ਹਾਂ ਨੂੰ ਸੱਦਾ ਦਿਆਂਗੇ।


author

Inder Prajapati

Content Editor

Related News