ਸਾਬਕਾ MLA ''ਤੇ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮ ਪੁਲਸ ਹਿਰਾਸਤ ''ਚੋਂ ਫਰਾਰ ! HP ਦੇ 2 ਮੁਲਾਜ਼ਮ ਸਸਪੈਂਡ
Thursday, Jun 04, 2026 - 12:20 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ (MLA) ਬੰਬਰ ਠਾਕੁਰ 'ਤੇ ਗੋਲੀ ਚਲਾਉਣ ਦਾ ਦੋਸ਼ੀ ਅਦਾਲਤ 'ਚ ਸੁਣਵਾਈ ਤੋਂ ਆਉਂਦੇ ਸਮੇਂ ਪੁਲਸ ਹਿਰਾਸਤ ਤੋਂ ਫਰਾਰ ਹੋ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਸ ਨਾਲ ਮੌਜਦ ਪੁਲਸ ਦੇ 2 ਕਾਂਸਟੇਬਲਾਂ ਨੂੰ ਕਰਤੱਵ 'ਚ ਲਾਪਰਵਾਹੀ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ। ਠਾਕੁਰ 'ਤੇ ਗੋਲੀਬਾਰੀ ਦੇ ਸਿਲਸਿਲੇ 'ਚ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀਆਂ 'ਚੋਂ ਇਕ ਅਜੇ 15 ਮਈ ਨੂੰ ਦਿੱਲੀ-ਹਰਿਆਣਾ ਸਰਹੱਦ 'ਤੇ ਟਿਕਰੀ ਕੋਲ ਪੁਲਸ ਹਿਰਾਸਤ ਤੋਂ ਫਰਾਰ ਹੋ ਗਿਆ। ਪੁਲਸ ਨੇ ਵੀਰਵਾਰ ਨੂੰ ਉਸ ਦੇ ਫਰਾਰ ਹੋਣ ਦੀ ਪੁਸ਼ਟੀ ਕੀਤੀ। ਬਿਲਾਸਪੁਰ ਦੇ ਪੁਲਸ ਸੁਪਰਡੈਂਟ (ਐੱਸਪੀ) ਸੰਦੀਪ ਧਵਲ ਨੇ ਵੀਰਵਾਰ ਨੂੰ ਦੱਸਿਆ,''ਦੋਸ਼ੀ ਨਾਲ ਮੌਜੂਦ 2 ਕਾਂਸਟੇਬਲਾਂ ਨੂੰ ਕਰਤੱਵ 'ਚ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।''
ਪੁਲਸ ਨੇ ਦੱਸਿਆ ਕਿ ਅਜੇ ਨੂੰ ਇਕ ਮਾਮਲੇ ਦੀ ਸੁਣਵਾਈ ਲਈ ਦਿੱਲੀ ਲਿਜਾਇਆ ਗਿਆ ਸੀ ਅਤੇ ਸੁਣਵਾਈ ਖ਼ਤਮ ਹੋਣ ਤੋਂ ਬਾਅਦ ਪੁਲਸ ਦਾ ਇਕ ਦਲ ਉਸ ਨੂੰ ਬੱਸ 'ਤੇ ਬਿਲਾਸਪੁਰ ਜੇਲ੍ਹ ਵਾਪਸ ਲਿਆ ਰਿਹਾ ਸੀ ਕਿ ਉਦੋਂ ਦਿੱਲੀ-ਹਰਿਆਣਾ ਸਰਹੱਦ 'ਤੇ ਟਿਕਰੀ ਦੇ ਕੋਲੋਂ ਅਜੇ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਦੋਵੇਂ ਕਾਂਸਟੇਬਲ ਅਜੇ ਦੇ 'ਦੋਸਤ' ਬਣ ਗਏ ਸਨ ਅਤੇ ਉਸ ਦੇ ਘਰ ਵੀ ਗਏ ਸਨ। ਪੁਲਸ ਅਨੁਸਾਰ, ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਪੁਲਸ ਫਰਾਰ ਦੋਸ਼ੀ ਨੂੰ ਫੜਨ ਲਈ ਤਾਲਮੇਲ ਕਰ ਰਹੀ ਹੈ। ਪਿਛਲੇ ਸਾਲ ਹੋਲੀ ਦੇ ਦਿਨ ਬਿਲਾਸਪੁਰ 'ਚ ਕਾਂਗਰਸ ਦੇ ਸਾਬਕਾ ਵਿਧਾਇਕ ਠਾਕੁਰ ਦੀ ਪਤਨੀ ਦੇ ਸਰਕਾਰੀ ਘਰ 'ਤੇ ਚਾਰ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਠਾਕੁਰ ਦੇ ਪੈਰ 'ਚ ਗੋਲੀ ਲੱਗੀ, ਜਦੋਂ ਕਿ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਧਿਕਾਰੀ ਸੰਜੀਵ ਕੁਮਾਰ ਨੂੰ ਕਈ ਗੋਲੀਆਂ ਲੱਗੀਆਂ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 109 (ਕਤਲ ਦੀ ਕੋਸ਼ਿਸ਼), ਧਾਰਾ 3 (5) (ਕਈ ਵਿਅਕਤੀਆਂ ਵਲੋਂ ਕੀਤਾ ਗਿਆ ਅਪਰਾਧਕ ਕੰਮ) ਅਤੇ ਆਰਮਜ਼ ਐਕਟ ਦੀ ਧਾਰਾ 25 ਦੇ ਅਧੀਨ ਮਾਮਲਾ ਦਰਜ ਕਰ ਕੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
