ਹਿਮਾਚਲ ਦੀਆਂ ਗੱਡੀਆਂ ’ਤੇ ਸ਼ੁਰੂ ਹੋਵੇਗਾ ‘ਟੈਕਸ’
Wednesday, Jun 03, 2026 - 12:24 AM (IST)
ਨਾਲਾਗੜ੍ਹ (ਸਤਵਿੰਦਰ) - ਨਿਹੰਗ ਸਿੰਘਾਂ ਵੱਲੋਂ ਮਨਾਲੀ ਨੂੰ ਜੋੜਨ ਵਾਲੇ ਮਾਰਗ ‘ਗੜਾ ਮੋੜ’ ’ਤੇ ਬੁੱਧਵਾਰ ਤੋਂ ਹਿਮਾਚਲ ਦੀਆਂ ਗੱਡੀਆਂ ਤੋਂ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਜਾਵੇਗਾ।
ਭਾਰਤ ਵਿਚ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੂਬੇ ਵਿਚ ਦਾਖ਼ਲ ਹੋਣ ਵਾਲੇ ਵਾਹਨਾਂ ’ਤੇ 100 ਤੋਂ 900 ਰੁਪਏ ਤੱਕ ਲਾਏ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿਚ ਕੀਰਤਪੁਰ-ਮਨਾਲੀ ਮਾਰਗ ’ਤੇ ‘ਗੜਾ ਮੋੜ’ ’ਤੇ ਬੁੱਧਵਾਰ ਸਵੇਰ ਤੋਂ ‘ਖਾਲਸਾ ਰਾਜ ਟੈਕਸ’ ਵਸੂਲਣਾ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਪੰਜਾਬ ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ।
