ਕੈਦੀਆਂ ਨੇ ਪੁਲਸ ''ਤੇ ਕਰ''ਤਾ ਹਮਲਾ ! ਮੁਲਾਜ਼ਮਾਂ ਦੀਆਂ ਪਾੜ''ਤੀਆਂ ਵਰਦੀਆਂ, ਚੰਬਾ ਜੇਲ੍ਹ ''ਚ ਮਚੀ ਹਾਹਾਕਾਰ

Thursday, May 28, 2026 - 02:11 PM (IST)

ਕੈਦੀਆਂ ਨੇ ਪੁਲਸ ''ਤੇ ਕਰ''ਤਾ ਹਮਲਾ ! ਮੁਲਾਜ਼ਮਾਂ ਦੀਆਂ ਪਾੜ''ਤੀਆਂ ਵਰਦੀਆਂ, ਚੰਬਾ ਜੇਲ੍ਹ ''ਚ ਮਚੀ ਹਾਹਾਕਾਰ

ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੀ ਚੰਬਾ ਜ਼ਿਲ੍ਹਾ ਜੇਲ੍ਹ (ਰਾਜਪੁਰਾ) ਵਿੱਚ ਸੁਰੱਖਿਆ ਵਿਵਸਥਾ ਨੂੰ ਚੁਣੌਤੀ ਦੇਣ ਵਾਲੀ ਇੱਕ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਜੇਲ੍ਹ ਵਿੱਚ ਮੋਬਾਈਲ ਫੋਨ ਦੀ ਵਰਤੋਂ ਦੇ ਸ਼ੱਕ ਵਿੱਚ ਤਲਾਸ਼ੀ ਲੈਣ ਗਏ ਜੇਲ੍ਹ ਵਾਰਡਰਾਂ 'ਤੇ ਇੱਕ ਵਿਚਾਰ ਅਧੀਨ ਕੈਦੀ ਨੇ ਤਿੱਖੇ ਕੀਤੇ ਹੋਏ ਚਮਚ ਅਤੇ ਟੁੱਟੀ ਹੋਈ ਬੈਡਮਿਟਨ ਸਟਿੱਕ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਖੂਨੀ ਸੰਘਰਸ਼ ਵਿੱਚ ਇੱਕ ਹੈੱਡ ਵਾਰਡਰ ਸਮੇਤ ਦੋ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਅਤੇ ਹੱਥੋਪਾਈ ਦੌਰਾਨ ਉਨ੍ਹਾਂ ਦੀਆਂ ਵਰਦੀਆਂ ਵੀ ਫਟ ਗਈਆਂ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਾਰਡਰ ਅਨਿਲ ਕੁਮਾਰ ਨੇ ਦੱਸਿਆ ਕਿ 26 ਮਈ ਦੀ ਰਾਤ ਨੂੰ ਜਦੋਂ ਉਹ ਜੇਲ੍ਹ ਦੇ ਵਾਰਡ 'ਏ' ਵਿੱਚ ਡਿਊਟੀ 'ਤੇ ਸਨ, ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਵਿਚਾਰ ਅਧੀਨ ਕੈਦੀ ਪਰਮਿੰਦਰ ਉਰਫ਼ ਪਿੰਡਰੀ ਪਖਾਨੇ ਦੇ ਅੰਦਰ ਲੁਕ ਕੇ ਮੋਬਾਈਲ 'ਤੇ ਗੱਲ ਕਰ ਰਿਹਾ ਹੈ। ਜਦੋਂ ਡਿਊਟੀ ਇੰਚਾਰਜ ਅਤੇ ਚੀਫ਼ ਵਾਰਡਰ ਨੇ ਬੈਰਕ ਖੁਲ੍ਹਵਾ ਕੇ ਕੈਦੀ ਤੋਂ ਫੋਨ ਬਾਰੇ ਪੁੱਛਿਆ ਅਤੇ ਉਸ ਨੂੰ ਸੌਂਪਣ ਲਈ ਕਿਹਾ, ਤਾਂ ਕੈਦੀ ਗੁੱਸੇ ਵਿੱਚ ਆ ਗਿਆ। ਉਸ ਨੇ ਅਚਾਨਕ ਇੱਕ ਚਿੱਖੇ ਚਮਚ ਨਾਲ ਵਾਰਡਰ ਅਨਿਲ 'ਤੇ ਹਮਲਾ ਕਰ ਦਿੱਤਾ। ਜਦੋਂ ਹੈੱਡ ਵਾਰਡਰ ਵਿਜੇ ਕੁਮਾਰ ਬਚਾਅ ਲਈ ਅੱਗੇ ਵਧੇ, ਤਾਂ ਕੈਦੀ ਨੇ ਉੱਥੇ ਪਈ ਬੈਡਮਿੰਟਨ ਸਟਿਕ ਨਾਲ ਉਨ੍ਹਾਂ 'ਤੇ ਵੀ ਕਈ ਵਾਰ ਕੀਤੇ। ਇਸ ਹਮਲੇ ਵਿੱਚ ਅਨਿਲ ਕੁਮਾਰ ਦੀ ਗਰਦਨ ਅਤੇ ਗੁੱਟ 'ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਜੇਲ੍ਹ ਅੰਦਰ ਹੰਗਾਮਾ ਇੱਥੇ ਹੀ ਨਹੀਂ ਰੁਕਿਆ। ਜਦੋਂ ਜ਼ਖਮੀ ਵਾਰਡਰ ਬਾਹਰ ਆ ਰਹੇ ਸਨ, ਤਾਂ ਵਾਰਡ 'ਬੀ' ਦੀ ਖਿੜਕੀ ਤੋਂ ਇੱਕ ਹੋਰ ਕੈਦੀ ਮਨਜੀਤ ਨੱਡਾ ਨੇ ਜੇਲ੍ਹ ਕਰਮਚਾਰੀਆਂ ਨੂੰ ਗਾਲਾਂ ਕੱਢੀਆਂ ਅਤੇ ਧਮਕੀ ਦਿੰਦਿਆਂ ਕਿਹਾ ਕਿ ਉਸ ਕੋਲ ਵੀ ਫੋਨ ਹੈ ਅਤੇ ਜੇ ਹਿੰਮਤ ਹੈ ਤਾਂ ਤਲਾਸ਼ੀ ਲੈ ਕੇ ਦਿਖਾਓ।

ਪੁਲਸ ਸੁਪਰਡੈਂਟ ਚੰਬਾ, ਵਿਜੇ ਸਕਲਾਨੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜੇਲ੍ਹ ਬਾਰਡਰਾਂ 'ਤੇ ਹਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐਫ.ਆਈ.ਆਰ. (FIR) ਦਰਜ ਕਰ ਲਈ ਗਈ ਹੈ। ਪੁਲਸ ਹੁਣ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਅਤੇ ਅਜਿਹੀਆਂ ਵਸਤੂਆਂ ਕਿਵੇਂ ਪਹੁੰਚ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News