ਸਾਬਕਾ ਮੰਤਰੀ ਅਤੇ ਐੱਮ.ਐੱਲ.ਸੀ. ਮੁਹੰਮਦ ਫਰੀਦੁੱਦੀਨ ਦਾ ਦਿਹਾਂਤ

Thursday, Dec 30, 2021 - 02:12 AM (IST)

ਸਾਬਕਾ ਮੰਤਰੀ ਅਤੇ ਐੱਮ.ਐੱਲ.ਸੀ. ਮੁਹੰਮਦ ਫਰੀਦੁੱਦੀਨ ਦਾ ਦਿਹਾਂਤ

ਹੈਦਰਾਬਾਦ - ਸਾਬਕਾ ਮੰਤਰੀ ਅਤੇ ਐੱਮ.ਐੱਲ.ਸੀ. ਮੁਹੰਮਦ ਫਰੀਦੁੱਦੀਨ ਦਾ ਬੁੱਧਵਾਰ ਰਾਤ ਇੱਥੇ ਇੱਕ ਹਸਪਤਾਲ ਵਿੱਚ ਲੀਵਰ ਨਾਲ ਸਬੰਧਿਤ ਬੀਮਾਰੀ ਕਾਰਨ ਦਿਹਾਂਤ ਹੋ ਗਿਆ। ਉਹ 65 ਸਾਲ ਦੇ ਸਨ। ਉਹ ਸੰਯੁਕਤ ਆਂਧਰਾ ਪ੍ਰਦੇਸ਼ ਦੀ ਜ਼ਹੀਰਾਬਾਦ ਵਿਧਾਨ ਸਭਾ ਸੀਟ ਤੋਂ 2009 ਵਿੱਚ ਚੁੱਣੇ ਗਏ ਸਨ। ਉਹ 2004 ਵਿੱਚ ਵਾਈ.ਐੱਸ. ਰਾਜਸ਼ੇਖਰ ਰੈੱਡੀ ਮੰਤਰੀ ਮੰਡਲ ਵਿੱਚ ਘੱਟ ਗਿਣਤੀ ਕਲਿਆਣ ਮੰਤਰੀ ਸਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਸਾਬਕਾ ਮੰਤਰੀ ਮੁਹੰਮਦ ਫਰੀਦੁੱਦੀਨ ਦੇ ਦਿਹਾਂਤ 'ਤੇ ਸੋਗ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਘੱਟ ਗਿਣਤੀਆਂ ਅਤੇ ਲੋਕਾਂ ਦੇ ਇੱਕ ਪ੍ਰਤਿਨਿੱਧੀ ਦੇ ਰੂਪ ਵਿੱਚ ਸ਼੍ਰੀ ਫਰੀਦੁੱਦੀਨ ਦੁਆਰਾ ਦਿੱਤੀਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸੋਗ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News