ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਦਿਹਾਂਤ

Saturday, Nov 02, 2019 - 11:15 AM (IST)

ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਦਿਹਾਂਤ

ਬੈਂਗਲੁਰੂ (ਵਾਰਤਾ)— ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਸ਼ਨੀਵਾਰ ਭਾਵ ਅੱਜ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਲੰਬੀ ਬੀਮਾਰੀ ਕਾਰਨ ਉਨ੍ਹਾਂ ਨੂੰ ਬੈਂਗਲੁਰੂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪਾਟਿਲ ਨੇ 1984 'ਚ ਉਸ ਵੇਲੇ ਦੇ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਦੀ ਕੈਬਨਿਟ ਵਿਚ ਬਾਗਬਾਨੀ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਸੀ। ਸਾਲ 1994 'ਚ ਐੱਚ. ਡੀ. ਦੇਵਗੌੜਾ ਕੈਬਨਿਟ ਵਿਚ ਸ਼ਹਿਰੀ ਵਿਕਾਸ ਵਿਭਾਗ ਦਾ ਪੋਰਟਫੋਲੀਓ ਸੰਭਾਲਿਆ ਸੀ। 

ਪਾਟਿਲ ਨੇ ਸਭ ਤੋਂ ਪਿਛੜੇ ਖੇਤਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਲੜਾਈ ਲੜੀ ਅਤੇ ਸੰਵਿਧਾਨ 'ਚ ਸੋਧ ਕਰਵਾ ਕੇ 370 (ਜੇ) ਤਹਿਤ ਵਿਸ਼ੇਸ਼ ਦਰਜਾ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਪਾਟਿਲ ਕਈ ਅੰਦੋਲਨਾਂ ਵਿਚ ਸਭ ਤੋਂ ਮੋਹਰੇ ਰਹੇ ਸਨ। ਕਰਨਾਟਕ ਦੇ ਬੀਦਰ ਦੇ ਰਹਿਣ ਵਾਲੇ ਵੈਜਨਾਥ ਪਾਟਿਲ ਕੁਝ ਸਮੇਂ ਬਾਅਦ ਕਲਾਬੁਰਾਗੀ ਜ਼ਿਲੇ ਦੇ ਚਿੰਚੋਲੀ ਵਿਚ ਵੱਸ ਗਏ ਸਨ। ਸੂਤਰਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਚਿੰਚੋਲੀ 'ਚ ਕੀਤਾ ਜਾਵੇਗਾ।


author

Tanu

Content Editor

Related News