ਜੰਮੂ-ਕਸ਼ਮੀਰ ਦੇ ਸਾਬਕਾ ਉਪ ਰਾਜਪਾਲ ਜੀ.ਸੀ. ਮੁਰਮੂ ਨਵੇਂ CAG ਨਿਯੁਕਤ

Thursday, Aug 06, 2020 - 11:09 PM (IST)

ਸ਼੍ਰੀਨਗਰ - ਜੰਮੂ ਅਤੇ ਕਸ਼ਮੀਰ ਦੇ ਸਾਬਕਾ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੂੰ ਅੱਜ CAG (Comptroller and Auditor General) ਪ੍ਰਮੁੱਖ ਬਣਾਇਆ ਗਿਆ ਹੈ। ਕੱਲ ਉਨ੍ਹਾਂ ਨੇ ਉਪ ਰਾਜਪਾਲ ਅਹੁਦੇ ਤੋਂ ਅਚਾਨਕ ਸ਼ਾਮ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਸਤੀਫਾ ਸੌਂਪ ਦਿੱਤਾ ਸੀ. ਅੱਜ ਸਵੇਰੇ ਮੀਡੀਆ ਰਿਪੋਰਟਸ 'ਚ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨੂੰ CAG ਬਣਾਇਆ ਜਾ ਸਕਦਾ ਹੈ।

ਟਾਈਮਜ਼ ਆਫ ਇੰਡੀਆ ਮੁਤਾਬਕ ਗਿਰੀਸ਼ ਚੰਦਰ ਮੁਰਮੂ ਰਾਜੀਵ ਮਹਾਰਿਸ਼ੀ ਦੀ ਥਾਂ ਲੈਣਗੇ। ਮਹਾਰਿਸ਼ੀ 1978 ਬੈਚ ਦੇ ਰਾਜਸਥਾਨ ਕਾਡਰ ਦੇ ਆਈ.ਏ.ਐੱਸ. ਅਧਿਕਾਰੀ ਹਨ। ਇਸ ਤੋਂ ਪਹਿਲਾਂ ਕੈਬਨਿਟ ਸਕੱਤਰੇਤ ਦੇ ਇੱਕ ਸੀਨੀਅਰ ਬਿਊਰੋਕ੍ਰੇਟਸ ਨੇ ਦੱਸਿਆ, ਆਡਿਟਰ ਰਾਜੀਵ ਮਹਾਰਿਸ਼ੀ 8 ਅਗਸਤ ਨੂੰ 65 ਸਾਲ ਦੇ ਹੋ ਜਾਣਗੇ, ਇਸ ਲਈ ਸਰਕਾਰ ਜ਼ਲਦਬਾਜੀ 'ਚ ਹਨ।

ਜਾਣਕਾਰੀ ਮੁਤਾਬਕ, ਜੀ.ਸੀ. ਮੁਰਮੂ ਨੂੰ ਕੰਪਲਟਰ ਅਤੇ ਆਡੀਟਰ ਜਨਰਲ ਦਾ ਅਹੁਦਾ ਖਾਲੀ ਹੋਣ ਤੋਂ ਬਾਅਦ ਨਿਯੁਕਤ ਕੀਤਾ ਗਿਆ ਹੈ। ਕੰਪਲਟਰ ਅਤੇ ਆਡੀਟਰ ਜਨਰਲ ਇੱਕ ਸੰਵਿਧਾਨਕ ਅਹੁਦਾ ਹੈ ਅਤੇ ਇਸ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ ਹੈ। ਦੱਸ ਦਈਏ ਕਿ ਮੁਰਮੂ ਨੂੰ ਅਕਤੂਬਰ 2019 'ਚ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਸੱਤਪਾਲ ਮਲਿਕ ਦੀ ਥਾਂ ਲਈ ਸੀ।


Inder Prajapati

Content Editor

Related News