ਹਿਮਾਚਲ: ਤੋਗੜੀਆ ਨੂੰ ਝਟਕਾ, ਸਾਬਕਾ ਰਾਜਪਾਲ ਕੋਕਜੇ ਬਣੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਪ੍ਰਧਾਨ

Saturday, Apr 14, 2018 - 04:17 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਵੀ.ਐੱਸ. ਕੋਕਜੇ ਸ਼ਨੀਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਗਲੇ ਕੌਮਾਂਤਰੀ ਪ੍ਰਧਾਨ ਚੁਣੇ ਗਏ ਹਨ। ਰਾਘਵ ਰੈੱਡੀ ਜੋ ਕਿ ਤੋਗੜੀਆ ਦੇ ਕੁਝ ਜ਼ਿਆਦਾ ਹੀ ਕਰੀਬ ਸਨ, ਕੋਕਜੇ ਨੇ ਉਨ੍ਹਾਂ ਨੂੰ ਹਰਾਇਆ ਹੈ, ਹੁਣ ਉਹ ਤੋਗੜੀਆ ਦੀ ਜਗ੍ਹਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਕਰੀਬ 192 ਲੋਕਾਂ ਨੇ ਕੌਮਾਂਤਰੀ ਪ੍ਰਧਾਨ ਚੁਣਨ ਲਈ ਵੋਟ ਕੀਤੇ ਸਨ, ਜਿਨ੍ਹਾਂ 'ਚੋਂ 131 ਵੋਟ ਕੋਕਜੇ ਨੂੰ ਮਿਲੇ ਅਤੇ 60 ਵੋਟ ਰਾਘਵ ਰੈੱਡੀ ਦੇ ਹਿੱਸੇ ਆਏ। ਉੱਥੇ ਹੀ ਇਕ ਵੋਟ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ।
ਤੋਗੜੀਆ ਨੇ ਕੋਕਜੇ 'ਤੇ ਸਵਾਲ ਕੀਤੇ
ਦਰਅਸਲ ਰਾਮ ਮੰਦਰ ਮਸਲੇ 'ਤੇ ਸੰਸਦ ਵੱਲੋਂ ਕਾਨੂੰਨ ਬਣਾਏ ਜਾਣ ਦੀ ਮੰਗ 'ਤੇ ਅੜੇ ਤੋਗੜੀਆ ਕਾਫੀ ਸਮੇਂ ਤੋਂ ਆਰ.ਐੱਸ.ਐੱਸ. ਅਤੇ ਭਾਜਪਾ ਤੋਂ ਨਾਖੁਸ਼ ਹਨ। ਉਹ ਖੁੱਲ੍ਹੇ ਤੌਰ 'ਤੇ ਪੀ.ਐੱਮ. ਮੋਦੀ ਦੀ ਆਲੋਚਨਾ ਕਰ ਚੁਕੇ ਹਨ। ਜਿਸ ਕਾਰਨ ਤੋਗੜੀਆ ਜਾਂ ਉਨ੍ਹਾਂ ਦੇ ਕਰੀਬੀਆਂ ਦਾ ਪ੍ਰਧਾਨ ਚੁਣੇ ਜਾਣਾ ਪਹਿਲਾਂ ਤੋਂ ਮੰਨਿਆ ਜਾ ਰਿਹਾ ਸੀ। 29 ਅਗਸਤ 1964 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਜਦੋਂ ਚੋਣਾਂ ਦੇ ਮਾਧਿਅਮ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਪ੍ਰਧਾਨ ਨੂੰ ਚੁਣਿਆ ਗਿਆ ਹੈ। ਚੋਣਾਂ ਤੋਂ ਪਹਿਲਾਂ ਤੋਗੜੀਆ ਨੇ ਸ਼ੁੱਕਰਵਾਰ ਨੂੰ ਇਕ ਨਿਊਜ਼ ਚੈਨਲ ਦੇ 'ਮਾਸਟਰ ਸਟਰੋਕ' ਸ਼ੋਅ 'ਚ ਬੇਬਾਕੀ ਨਾਲ ਚੋਣਾਂ ਅਤੇ ਕੋਕਜੇ 'ਤੇ ਸਵਾਲ ਕੀਤੇ ਸਨ।
ਕਰੋੜਾਂ ਲੋਕਾਂ ਲਈ ਦੁਖਦ ਘਟਨਾ
ਉਨ੍ਹਾਂ ਦਾ ਕਹਿਣਾ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ 'ਚ ਚੋਣਾਂ ਕਰੋੜ ਲੋਕਾਂ ਲਈ ਦੁਖਦ ਘਟਨਾ ਹੈ। ਇਹ ਸਮਾਜਿਕ, ਧਾਰਮਿਕ ਸੰਗਠਨ ਹੈ। ਉਨ੍ਹਾਂ ਨੇ ਇਹ ਵੀ ਸਵਾਲ ਕੀਤੇ ਕਿ 52 ਸਾਲ 'ਚ ਚੋਣਾਂ ਨਹੀਂ ਹੋਈਆਂ ਅਤੇ ਅੱਜ ਰਾਜਨੀਤਕ ਚੋਣਾਂ ਥੋਪੀਆਂ ਜਾ ਰਹੀਆਂ ਹਨ। ਥੋਪਣ ਦਾ ਕਾਰਨ ਹੈ ਜਾਂ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਟੁੱਟ ਜਾਵੇ ਜਾਂ ਹਿੰਦੂਆਂ ਦੀ ਪ੍ਰੀਸ਼ਦ 'ਸਰਕਾਰੀ ਪ੍ਰੀਸ਼ਦ' ਬਣ ਜਾਵੇ। ਤੋਗੜੀਆ ਨੇ ਕਿਹਾ,''ਸੰਘ ਪਰਿਵਾਰ 'ਚ 75 ਸਾਲ ਦੀ ਉਮਰ 'ਚ ਰਿਟਾਇਰਮੈਂਟ ਹੁੰਦਾ ਹੈ। ਅਡਵਾਨੀ ਜੀ ਦਾ ਰਿਟਾਇਰਮੈਂਟ ਹੋਇਆ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ 'ਚ 80 ਸਾਲ ਦਾ ਸ਼ਖਸ ਚੋਣਾਂ ਲੜੇ, ਇਹ ਆਪਣੇ ਆਪ 'ਚ ਹੈਰਾਨੀ ਦੀ ਗੱਲ ਹੈ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਰਾਘਵ ਰੈੱਡੀ ਜੋ ਕਿ 61 ਸਾਲ ਦੇ ਹਨ। ਉਨ੍ਹਾਂ ਦਾ ਪੱਖ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੌਮਾਂਤਰੀ ਪ੍ਰਧਾਨ ਬਣਾਇਆ ਜਾਵੇ।


Related News