ਹਰਿਆਣਾ ਦੇ ਸਾਬਕਾ CM ਭੂਪਿੰਦਰ ਹੁੱਡਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

Sunday, Apr 09, 2023 - 01:44 PM (IST)

ਹਰਿਆਣਾ ਦੇ ਸਾਬਕਾ CM ਭੂਪਿੰਦਰ ਹੁੱਡਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਹੁੱਡਾ ਸਾਹਿਬ ਵਾਲ-ਵਾਲ ਬਚ ਗਏ ਹਨ। ਉਹ ਬਿਲਕੁੱਲ ਠੀਕ ਹਨ, ਇਹ ਹਾਦਸਾ ਗੱਡੀ ਸਾਹਮਣੇ ਨੀਲ ਗਾਂ ਆਉਣ ਕਾਰਨ ਹੋਇਆ।

PunjabKesari

ਦੱਸਿਆ ਜਾ ਰਿਹਾ ਹੈ ਸਾਬਕਾ ਮੁੱਖ ਮੰਤਰੀ ਭੂਪਿੰਦਰ ਹੁੱਡਾ ਹਿਸਾਰ ਦੇ ਘਿਰਾਏ ਪਿੰਡ 'ਚ ਬਾਕਸਰ ਸਵੀਟੀ ਬੁਰਾ ਦੇ ਸਨਮਾਨ ਸਮਾਰੋਹ 'ਚ ਸ਼ਾਮਲ ਹੋਣ ਜਾ ਰਹੇ ਸਨ। ਦੱਸਣਯੋਗ ਹੈ ਕਿ ਸਵੀਟੀ ਨੇ ਹਾਲ ਹੀ 'ਚ ਦਿੱਲੀ 'ਚ ਆਯੋਜਿਤ ਬਾਕਸਿੰਗ ਚੈਂਪੀਅਨਸ਼ਿਪ 'ਚ 81 ਕਿਲੋਮੀਟਰ ਵਰਗ 'ਚ ਗੋਲਡ ਮੈਡਲ ਜਿੱਤਿਆ ਸੀ। ਸਵੀਟੀ ਮੈਡਲ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਿਸਾਰ ਆ ਰਹੀ ਹੈ ਅਤੇ ਉਸ ਦੇ ਜੱਦੀ ਪਿੰਡ ਘਿਰਾਏ 'ਚ ਪਿੰਡ ਵਾਸੀ ਸੁਆਗਤ ਕਰਨਗੇ।


author

DIsha

Content Editor

Related News