ਸਾਬਕਾ ਸੀ. ਐੱਮ. ਵੀਰਭੱਦਰ ਨੂੰ PGI ਤੋਂ ਮਿਲੀ ਛੁੱਟੀ, ਹੈਲੀਕਾਪਟਰ ਰਾਹੀਂ ਪਹੁੰਚਣਗੇ ਸ਼ਿਮਲਾ
Thursday, Oct 10, 2019 - 02:58 PM (IST)

ਸ਼ਿਮਲਾ—ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ਼ ਨੇਤਾ ਵੀਰਭੱਦਰ ਸਿੰਘ ਨੂੰ ਅੱਜ ਭਾਵ ਵੀਰਵਾਰ ਨੂੰ ਪੀ. ਜੀ. ਆਈ ਚੰਡੀਗੜ੍ਹ ਤੋਂ ਛੁੱਟੀ ਦਿੱਤੀ ਗਈ ਹੈ। ਸ਼ਿਮਲਾ ਤੋਂ ਹਿਮਾਚਲ ਸਰਕਾਰ ਦਾ ਸਰਕਾਰੀ ਹੈਲੀਕਾਪਟਰ ਉਨ੍ਹਾਂ ਨੂੰ ਲਿਆਉਣ ਲਈ ਚੰਡੀਗੜ੍ਹ ਭੇਜਿਆ ਗਿਆ। ਦੱਸ ਦੇਈਏ ਕਿ ਵੀਰਭੱਦਰ ਸਿੰਘ ਨੂੰ ਸ਼ਿਮਲਾ ਦੇ ਆਈ. ਜੀ. ਐੱਮ. ਸੀ. ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ 19 ਸਤੰਬਰ ਨੂੰ ਸਾਬਕਾ ਸੀ. ਐੱਮ. ਵੀਰਭੱਦਰ ਸਿੰਘ ਨੂੰ ਸ਼ਿਮਲਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ। ਉਨ੍ਹਾਂ ਨੂੰ ਸਾਹ ਲੈਣ 'ਚ ਸਮੱਸਿਆ ਆ ਰਹੀ ਸੀ। ਇਸ ਤੋਂ ਪਹਿਲਾਂ ਉਹ ਲਗਭਗ 3 ਦਿਨਾਂ ਤੱਕ ਆਈ. ਜੀ. ਐੱਮ. ਸੀ. 'ਚ ਭਰਤੀ ਰਹੇ। ਪੀ. ਜੀ. ਆਈ 'ਚ ਇਲਾਜ ਦੌਰਾਨ ਉਨ੍ਹਾਂ ਦਾ ਹਾਲ ਜਾਣਨ ਲਈ ਪੰਡਿਤ ਸੁਖਰਾਮ ਵੀ ਪਹੁੰਚੇ ਸੀ। ਇਸ ਤੋਂ ਇਲਾਵਾ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਵੀ ਫੋਨ ਕਰਕੇ ਉਨ੍ਹਾਂ ਦਾ ਹਾਲ ਜਾਣਿਆ।