ਛੱਤੀਸਗੜ੍ਹ ਦੇ ਸਾਬਕਾ CM ਅਜੀਤ ਜੋਗੀ ਦੀ ਵਿਗੜੀ ਤਬੀਅਤ,ਮੇਦਾਂਤਾ ਹਸਪਤਾਲ ''ਚ ਭਰਤੀ
Friday, Sep 06, 2019 - 06:04 PM (IST)

ਨਵੀਂ ਦਿੱਲੀ- ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨੂੰ ਸਿਹਤ ਖਰਾਬ ਹੋ ਜਾਣ ’ਤੇ ਦਿੱਲੀ ਦੇ ਮੇਦਾਂਤਾ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ। ਹਸਪਤਾਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਨਹਾਂ ਨੂੰ ਆਈ. ਸੀ. ਯੂ. 'ਚ ਭਰਤੀ ਕੀਤਾ ਗਿਆ ਹੈ। ਦੱਸ ਦੇਈਏ ਕਿ ਜੋਗੀ ਨੂੰ ਸਾਹ ਲੈਣ ’ਚ ਤਕਲੀਫ ਹੋਣ ਪਿੱਛੋਂ ਹਸਪਤਾਲ ਭਰਤੀ ਕਰਾਇਆ ਗਿਆ।
ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਸੂਬੇ ਦੇ ਬਿਲਾਸਪੁਰ ਜ਼ਿਲੇ ’ਚ ਜਾਤੀ ਸਰਟੀਫਿਕੇਟ ਮਾਮਲੇ ਸਬੰਧੀ ਜੋਗੀ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।