ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਹੋਇਆ ਦਿਹਾਂਤ

Sunday, Sep 04, 2022 - 06:35 PM (IST)

ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਹੋਇਆ ਦਿਹਾਂਤ

ਮੁੰਬਈ - ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਮੁੰਬਈ ਦੇ ਨਾਲ ਲੱਗਦੇ ਪਾਲਘਰ 'ਚ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਮਿਸਤਰੀ ਦੀ ਮਰਸੀਡੀਜ਼ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਕਾਰ ਵਿੱਚ ਕੁੱਲ ਚਾਰ ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਮਿਸਤਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਮਿਸਤਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

PunjabKesari

ਇਸੇ ਸਾਲ 28 ਜੂਨ ਨੂੰ ਸਾਇਰਸ ਦੇ ਪਿਤਾ ਅਤੇ ਕਾਰੋਬਾਰੀ ਪਾਲਨਜੀ ਮਿਸਤਰੀ (93) ਦੀ ਮੌਤ ਹੋ ਗਈ ਸੀ। ਸਾਇਰਸ ਅਤੇ ਉਸਦੇ ਪਿਤਾ ਦੀ ਮੌਤ ਤੋਂ ਬਾਅਦ, ਉਸਦੇ ਪਰਿਵਾਰ ਵਿੱਚ ਉਸਦੀ ਮਾਂ ਪੈਟਸੀ ਪੇਰੀਨ ਡੁਬਾਸ, ਸ਼ਾਪੂਰ ਮਿਸਤਰੀ ਤੋਂ ਇਲਾਵਾ ਦੋ ਭੈਣਾਂ ਲੈਲਾ ਮਿਸਤਰੀ ਅਤੇ ਅਲੂ ਮਿਸਤਰੀ ਹਨ।

ਇਹ ਵੀ ਪੜ੍ਹੋ : SuperTech ਵਲੋਂ Twin Tower ਡੇਗੇ ਜਾਣ 'ਤੇ 500 ਕਰੋੜ ਦੇ ਨੁਕਸਾਨ ਦਾ ਦਾਅਵਾ, ਪ੍ਰਗਟਾਈ ਇਹ ਇੱਛਾ

PunjabKesari

ਸਾਇਰਸ ਮਿਸਤਰੀ ਬਣੇ ਟਾਟਾ ਗਰੁੱਪ ਦੇ ਛੇਵੇਂ ਗਰੁੱਪ ਚੇਅਰਮੈਨ 

ਰਤਨ ਟਾਟਾ ਨੇ ਟਾਟਾ ਸੰਨਜ਼ ਦੇ ਚੇਅਰਮੈਨ ਵਜੋਂ ਦਸੰਬਰ 2012 ਵਿੱਚ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਇਹ ਅਹੁਦਾ ਸਾਇਰਸ ਮਿਸਤਰੀ ਨੂੰ ਸੌਂਪਿਆ ਗਿਆ। ਹਾਲਾਂਕਿ, ਚਾਰ ਸਾਲਾਂ ਦੇ ਅੰਦਰ, 24 ਅਕਤੂਬਰ 2016 ਨੂੰ, ਟਾਟਾ ਸੰਨਜ਼ ਨੇ ਉਨ੍ਹਾਂ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ। ਉਨ੍ਹਾਂ ਦੀ ਜਗ੍ਹਾ ਰਤਨ ਟਾਟਾ ਨੂੰ ਅੰਤਰਿਮ ਚੇਅਰਮੈਨ ਬਣਾਇਆ ਗਿਆ। ਇਸ ਤੋਂ ਬਾਅਦ 12 ਜਨਵਰੀ 2017 ਨੂੰ ਐਨ ਚੰਦਰਸ਼ੇਖਰਨ ਨੂੰ ਟਾਟਾ ਸੰਨਜ਼ ਦਾ ਚੇਅਰਮੈਨ ਬਣਾਇਆ ਗਿਆ। ਇਸ ਵਿਵਾਦ ਬਾਰੇ ਟਾਟਾ ਸੰਨਜ਼ ਨੇ ਕਿਹਾ ਸੀ ਕਿ ਮਿਸਤਰੀ ਦਾ ਕੰਮ ਕਰਨ ਦਾ ਤਰੀਕਾ ਟਾਟਾ ਸੰਨਜ਼ ਦੇ ਕੰਮ ਕਰਨ ਦੇ ਤਰੀਕੇ ਨਾਲ ਮੇਲ ਨਹੀਂ ਖਾਂਦਾ। ਇਸ ਕਾਰਨ ਬੋਰਡ ਮੈਂਬਰਾਂ ਦਾ ਮਿਸਤਰੀ ਤੋਂ ਵਿਸ਼ਵਾਸ ਉੱਠ ਗਿਆ ਸੀ। ਸਾਇਰਸ ਮਿਸਤਰੀ ਟਾਟਾ ਦੇ 150 ਸਾਲਾਂ ਤੋਂ ਵੱਧ ਇਤਿਹਾਸ ਵਿੱਚ ਛੇਵੇਂ ਗਰੁੱਪ ਚੇਅਰਮੈਨ ਸਨ।

ਇਹ ਵੀ ਪੜ੍ਹੋ : ਲੰਡਨ ਤੋਂ ਚੋਰੀ ਹੋਈ 2.5 ਕਰੋੜ ਰੁਪਏ ਦੀ ਕਾਰ ਪਾਕਿਸਤਾਨ ਦੇ ਬੰਗਲੇ ਤੋਂ ਬਰਾਮਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News