ਲੀਵਰ ਦੀ ਬੀਮਾਰੀ ਨਾਲ ਪੀੜਤ ਸਾਬਕਾ ਭਾਜਪਾ MLA ਦਾ ਦਿਹਾਂਤ

Friday, Sep 27, 2024 - 06:00 PM (IST)

ਪ੍ਰਯਾਗਰਾਜ (ਵਾਰਤਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਮੇਜਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੀ ਨੀਲਮ ਕਰਵਰੀਆ ਦੀ ਲੀਵਰ ਸਿਰੋਸਿਸ ਬੀਮਾਰੀ ਕਾਰਨ ਵੀਰਵਾਰ ਰਾਤ ਮੌਤ ਹੋ ਗਈ। ਉਹ ਕਰੀਬ 50 ਸਾਲ ਦੀ ਸੀ। ਉਹ ਆਪਣੇ ਪਿਛੇ 2 ਧੀਆਂ ਅਤੇ ਇਕ ਪੁੱਤ ਸਮੇਤ ਪੂਰਾ ਪਰਿਵਾਰ ਛੱਡ ਗਈ ਹੈ। ਕਰੀਬੀ ਸੂਤਰਾਂ ਨੇ ਦੱਸਿਆ ਕਿ ਉਦੈਭਾਨ ਕਰਵਰੀਆ ਦੀ ਪਤਨੀ ਨੀਲਮ ਕਰਵਰੀਆ ਲੀਵਰ ਸਿਰੋਸਿਸ ਬੀਮਾਰੀ ਨਾਲ ਪੀੜਤ ਸੀ। ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੇ ਲੀਵਰ ਟਰਾਂਸਪਲਾਂਟ ਦੀ ਤਿਆਰੀ ਚੱਲ ਰਹੀ ਸੀ। 

ਇਹ ਵੀ ਪੜ੍ਹੋ : ਲੀਵਰ ਦੀ ਕਮਜ਼ੋਰੀ ਨੂੰ ਨਾ ਕਰੋ ਨਜ਼ਰ-ਅੰਦਾਜ਼, ਦਿੱਖਣ ਅਜਿਹੇ ਲੱਛਣ ਤਾਂ ਕਰੋ ਇਹ ਘਰੇਲੂ ਉਪਾਅ

2 ਦਿਨ ਪਹਿਲਾਂ ਜਦੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋਈ ਤਾਂ ਉਸ ਨੂੰ ਵੀਰਵਾਰ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਪਰ ਉਸ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ ਅਤੇ ਦੇਰ ਰਾਤ ਨੀਲਮ ਨੇ ਆਖ਼ਰੀ ਸਾਹ ਲਿਆ। ਉਹ ਸਾਲ 2017 'ਚ ਮੇਜਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਟਿਕਟ ਨਾਲ ਜਿੱਤ ਹਾਸਲ ਕੀਤੀ ਸੀ। ਸਾਲ 2022 'ਚ ਸਮਾਜਵਾਦੀ ਉਮੀਦਵਾਰ ਸੰਦੀਪ ਪਟੇਲ ਤੋਂ ਚੋਣ ਹਾਰ ਗਈ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਸ਼ਾਮ ਨੂੰ ਹੈਦਰਾਬਾਦ ਤੋਂ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮੇਂ ਰਹਿੰਦੇ ਜੇਕਰ ਉਨ੍ਹਾਂ ਦਾ ਜਹਾਜ਼ ਪਹੁੰਚ ਜਾਂਦਾ ਹੈ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੀ ਕੀਤਾ ਜਾਵੇਗਾ ਨਹੀਂ ਤਾਂ ਸ਼ਨੀਵਾਰ ਨੂੰ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News