''ਗੋਰਾ'' ਰੇਲ ਗੱਡੀ ਵਿਚ ਭੁੱਲ ਗਿਆ ਲੱਖਾਂ ਰੁਪਏ ਤੇ ਪਾਸਪੋਰਟ, ਜੋ ਹੋਇਆ ਸੋਚਿਆ ਵੀ ਨਹੀਂ ਸੀ
Tuesday, Oct 01, 2024 - 03:58 PM (IST)
ਠਾਣੇ (ਭਾਸ਼ਾ)- ਅਮਰੀਕਾ ਤੋਂ ਭਾਰਤ ਪਰਤਿਆ ਇਕ ਵਿਅਕਤੀ 4.74 ਲੱਖ ਰੁਪਏ ਮੁੱਲ ਦੇ ਅਮਰੀਕੀ ਡਾਲਰ ਅਤੇ ਹੋਰ ਸਾਮਾਨ ਨਾਲ ਭਰਿਆ ਬੈਗ ਲੋਕਲ ਰੇਲ ਗੱਡੀ 'ਚ ਹੀ ਭੁੱਲ ਗਿਆ। ਪੁਲਸ ਨੇ ਉਸ ਬੈਗ ਦਾ ਪਤਾ ਲਗਾ ਕੇ ਉਸ ਨੂੰ ਵਿਅਕਤੀ ਨੂੰ ਵਾਪਸ ਦਿੱਤਾ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐਂਥਨੀ ਡਿਕੋਸਟਾ 29 ਸਤੰਬਰ ਨੂੰ ਭਾਰਤ ਪਹੁੰਚਿਆ। ਉਨ੍ਹਾਂ ਦਾ ਪਰਿਵਾਰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਨੇਰਲ 'ਚ ਰਹਿੰਦਾ ਹੈ। ਉਹ ਆਪਣੇ ਤਿੰਨ ਬੈਗ ਨਾਲ ਲੋਕਲ ਰੇਲ ਗੱਡੀ 'ਚ ਯਾਤਰਾ ਕਰ ਰਿਹਾ ਸੀ। ਨੇਰਲ 'ਚ ਉਤਰਦੇ ਸਮੇਂ ਉਹ 2 ਬੈਗ ਆਪਣੇ ਨਾਲ ਲੈ ਗਿਆ ਪਰ ਤੀਜਾ ਬੈਗ ਗਲਤੀ ਨਾਲ ਉੱਥੇ ਭੁੱਲ ਗਿਆ। ਉਸ ਬੈਗ 'ਚ ਤਿੰਨ ਪਾਸਪੋਰਟ, 4,900 ਅਮਰੀਕੀ ਡਾਲਰ ਅਤੇ ਇਕ ਆਈਫੋਨ ਸਣੇ ਹੋਰ ਸਾਮਾਨ ਸੀ।
ਇਹ ਵੀ ਪੜ੍ਹੋ : ਅਨੁਪਮ ਖੇਰ ਦੀ ਤਸਵੀਰ ਵਾਲੇ 500-500 ਦੇ ਨੋਟਾਂ ਨਾਲ ਵਪਾਰੀ ਕੋਲੋਂ ਖਰੀਦਿਆ 2 ਕਿਲੋ ਸੋਨਾ
ਜਿਵੇਂ ਹੀ ਡਿਕੋਸਟਾ ਨੂੰ ਬੈਗ ਭੁੱਲਣ ਦਾ ਅਹਿਸਾਸ ਹੋਇਆ, ਉਨ੍ਹਾਂ ਨੇ ਤੁਰੰਤ ਰੇਲਵੇ ਹੈਲਪਲਾਈਨ ਨੰਬਰ 'ਤੇ ਫੋਨ ਕਰ ਕੇ ਮਾਮਲੇ ਦੀ ਸੂਚਨਾ ਦਿੱਤੀ। ਕਲਿਆਣ, ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਦੇ ਸੀਨੀਅਰ ਇੰਸਪੈਕਟਰ ਪੰਧਾਰੀ ਕਾਂਡੇ ਨੇ ਦੱਸਿਆ ਕਿ ਫੋਨ ਤੋਂ ਸੂਚਨਾ ਮਿਲਣ ਤੋਂ ਪਹਿਲੇ ਟਰੇਨ ਕਜਰਤ (ਰਾਏਗੜ੍ਹ) ਪਹੁੰਚ ਚੁੱਕੀ ਸੀ ਅਤੇ ਵਾਪਸ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ (ਸੀ.ਐੱਸ.ਐੱਮ.ਟੀ.) ਵੱਲ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਠਾਣੇ ਦੇ ਬਦਲਾਪੁਰ 'ਚ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਤੁਰੰਤ ਰੇਲ ਗੱਡੀ 'ਚ ਚੜ੍ਹ ਕੇ ਡੱਬਿਆਂ ਦੀ ਤਲਾਸ਼ੀ ਲਈ ਅਤੇ 29 ਸਤੰਬਰ ਨੂੰ ਅੰਬਰਨਾਥ (ਠਾਣੇ) ਦੀ ਯਾਤਰਾ ਦੌਰਾਨ ਬੈਗ ਬਰਾਮਦ ਕਰ ਲਿਆ। ਆਪਣਾ ਸਾਮਾਨ ਸੁਰੱਖਿਅਤ ਵਾਪਸ ਪਾਉਣ ਤੋਂ ਬਾਅਦ ਡਿਕੋਸਟਾ ਨੇ ਕਲਿਆਣ ਜੀ.ਆਰ.ਪੀ. ਕਰਮੀਆਂ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8