ਟਿਹਰੀ ''ਚ ਜੰਗਲਾਤ ਮਹਿਕਮੇ ਦੇ ਸ਼ੂਟਰਾਂ ਨੇ ਚੀਤੇ ਨੂੰ ਮਾਰੀ ਗੋਲੀ

Sunday, Aug 23, 2020 - 10:55 PM (IST)

ਟਿਹਰੀ ''ਚ ਜੰਗਲਾਤ ਮਹਿਕਮੇ ਦੇ ਸ਼ੂਟਰਾਂ ਨੇ ਚੀਤੇ ਨੂੰ ਮਾਰੀ ਗੋਲੀ

ਟਿਹਰੀ— ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਪ੍ਰਤਾਪਨਗਰ ਖੇਤਰ ਦੇ ਕਈ ਪਿੰਡਾਂ 'ਚ ਬੀਤੇ ਤਿੰਨ-ਚਾਰ ਦਿਨ ਮਹੀਨਿਆਂ ਤੋਂ ਡਰ ਦਾ ਕਾਰਨ ਬਣੇ ਚੀਤੇ ਨੂੰ ਜੰਗਲਾਤ ਮਹਿਕਮੇ ਦੇ ਸ਼ੂਟਰਾਂ ਨੇ ਮਾਰ ਦਿੱਤਾ ਹੈ।ਮਹਿਕਮੇ ਦੇ ਅਧਿਕਾਰੀ ਕੋਕੋ ਰੋਸੇ ਨੇ ਦੱਸਿਆ ਕਿ ਤਿੰਨ ਅਗਸਤ ਦੀ ਰਾਤ ਨੂੰ

ਚੀਤੇ ਦੇ ਹਮਲੇ 'ਚ ਦੇਵਲ ਪਿੰਡ ਦੀ ਸੱਤ ਸਾਲਾ ਇਕ ਬੱਚੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜੰਗਲਾਤ ਮਹਿਕਮੇ ਨੇ ਉਸ ਨੂੰ ਫੜਨ ਲਈ ਤਿੰਨ ਪਿੰਜਰੇ ਲਾਏ।

ਦਸ ਦਿਨ ਤੱਕ ਉਸ ਦੇ ਪਿੰਜਰੇ 'ਚ ਨਾ ਫਸਣ 'ਤੇ ਜੰਗਲਾਤ ਮਹਿਕਮੇ ਨੇ 17 ਅਗਸਤ ਨੂੰ ਦੇਵਲ ਪਿੰਡ 'ਚ ਦੋ ਸ਼ੂਟਰ ਡਾ. ਪ੍ਰਸ਼ਾਤ ਸ਼ਰਮਾ ਅਤੇ ਜਹੀਰ ਬਖਸ਼ੀ ਨੂੰ ਤਾਇਨਾਤ ਕੀਤਾ ਸੀ। ਉਨ੍ਹਾਂ ਕਿਹਾ ਕਿ 21 ਅਗਸਤ ਨੂੰ ਰਾਤ ਤਕਰੀਬਨ 10 ਵਜੇ ਚੀਤਾ ਦੇਵਲ ਪਿੰਡ 'ਚ ਕੁੱਤੇ ਦਾ ਪਿੱਛਾ ਕਰਦੇ ਹੋਏ ਪਹੁੰਚਿਆ ਜਿੱਥੇ ਉਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ। ਰੋਸੇ ਨੇ ਦੱਸਿਆ ਕਿ ਮ੍ਰਿਤਕ ਮਾਦਾ ਚੀਤਾ 8 ਸਾਲ ਦੀ ਹੈ ਅਤੇ ਉਹ ਆਦਮਖ਼ੋਰ ਸੀ ਜਾਂ ਨਹੀਂ, ਇਸ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਲੱਗੇਗਾ। ਰੇਂਜ ਅਧਿਕਾਰੀ ਲੱਕੀ ਸ਼ਾਹ ਦਾ ਕਹਿਣਾ ਹੈ ਕਿ ਚੀਤੇ ਦੇ ਮਾਰੇ ਜਾਣ ਦੇ ਬਾਵਜੂਦ ਜੰਗਲਾਤ ਮਹਿਕਮੇ ਦੀ ਟੀਮ ਇਕ ਹਫਤੇ ਪਿੰਡ 'ਚ ਗਸ਼ਤ ਕਰੇਗੀ।


author

Sanjeev

Content Editor

Related News