370 ਤੇ CAA ਵਿਵਾਦ ਦੇ ਬਾਵਜੂਦ ਭਾਰਤ ਆਉਣ ਵਾਲੇ ਸੈਲਾਨੀਆਂ ਦੇ ਨਹੀਂ ਰੁਕੇ ਕਦਮ

01/18/2020 6:33:37 PM

ਨਵੀਂ ਦਿੱਲੀ—ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਸਮੇਤ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਫੈਲਾਏ ਜਾਣ ਵਾਲੇ ਭਰਮਾਂ ਦਾ ਅਸਰ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਆਵਾਜਾਈ 'ਤੇ ਬਿਲਕੁਲ ਹੀ ਨਹੀਂ ਪੈ ਰਿਹਾ ਹੈ ਬਲਕਿ ਇਸ ਦੇ ਉੱਲਟ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ। ਸਾਲ 2018 'ਚ ਜੂਨ ਤੋਂ ਦਸੰਬਰ ਦੇ ਵਿਚਾਲੇ ਜਿੱਥੇ 60 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ ਸਨ, ਉੱਥੇ 2019 'ਚ ਜੂਨ ਤੋਂ ਦਸੰਬਰ ਦੇ ਵਿਚਾਲੇ 63 ਲੱਖ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਆਏ ਹਨ। ਵਿਦੇਸ਼ੀ ਸੈਲਾਨੀਆਂ ਤੋਂ ਹੋਣ ਵਾਲੀ ਇਨਕਮ 'ਚ ਵੀ ਇਸ ਦੌਰਾਨ ਭਾਰੀ ਵਾਧਾ ਹੋਇਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 13 ਫੀਸਦੀ ਜ਼ਿਆਦਾ ਹੈ। ਇਹ ਅੰਕੜੇ ਇਸ ਲਈ ਵੀ ਅਹਿਮ ਹਨ ਕਿਉਂਕਿ ਸਰਕਾਰ ਦੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ ਤੋਂ ਬਾਅਦ ਦੁਨੀਆ ਦੇ ਲਗਭਗ ਅੱਧਾ ਦਰਜਨ ਦੇਸ਼ਾਂ ਨੇ ਐਡਵਾਇਜ਼ਰੀ ਜਾਰੀ ਕਰ ਕੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਸੀ, ਜਿਨ੍ਹਾਂ ਦੇਸ਼ਾਂ 'ਚ ਐਡਵਾਇਜ਼ਰੀ ਜਾਰੀ ਕੀਤੀ ਸੀ, ਉਨ੍ਹਾਂ 'ਚ ਸਿੰਘਾਪੁਰ, ਬ੍ਰਿਟੇਨ, ਜਰਮਨੀ, ਆਸਟਰੇਲੀਆ ਅਤੇ ਯੂ.ਏ.ਆਈ ਵਰਗੇ ਦੇਸ਼ ਸ਼ਾਮਲ ਹਨ।

ਕੇਂਦਰੀ ਸੈਰ-ਸਪਾਟਾ ਸੂਬਾ ਮੰਤਰੀ (ਆਜ਼ਾਦ ਚਾਰਜ) ਪ੍ਰਹਿਲਾਦ ਸਿੰਘ ਪਟੇਲ ਨੇ ਸੈਲਾਨੀਆਂ ਦੀ ਗਿਣਤੀ 'ਚ ਹੋਇਆ ਵਾਧਾ ਸਰਕਾਰ ਦੀ ਵੱਡੀ ਸਫਲਤਾ ਦੱਸਦੇ ਹੋਏ ਕਿਹਾ ਹੈ ਕਿ ਕੁਝ ਲੋਕ ਇਸ ਦੌਰਾਨ ਦੇਸ਼ ਦੀ ਖਰਾਬ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਈ-ਵੀਜ਼ਾ ਨੂੰ ਸਰਲ ਕਰਨ ਅਤੇ ਇਸ ਦੀ ਫੀਸ ਨੂੰ ਘੱਟ ਕਰਨ ਵਰਗੇ ਜੋ ਕਦਮ ਚੁੱਕੇ ਗਏ ਸੀ, ਉਸ ਦਾ ਨਤੀਜਾ ਰਿਹਾ ਹੈ ਕਿ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਦਰਜ ਹੋਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਤਾਜ, ਵਾਰਾਣਸੀ ਸਮੇਤ ਵਿਦੇਸ਼ੀ ਸੈਲਾਨੀਆਂ ਨੂੰ ਸਭ ਤੋਂ ਜ਼ਿਆਦਾ ਪੈਸੇ ਵਾਲੇ ਦੇਸ਼ਾਂ ਦੇ 17 ਸੈਲਾਨੀ ਸਥਾਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਵਾਂ ਨਾਲ ਲੈਸ ਕੀਤਾ ਜਾਵੇਗਾ। ਇਸ ਦੇ ਲਈ ਲਗਭਗ 5,000 ਕਰੋੜ ਦੀ ਯੋਜਨਾ ਤਿਆਰ ਕੀਤੀ ਗਈ ਹੈ।

ਕੇਂਦਰੀ ਸੈਰ ਸਪਾਟਾ ਰਾਜ ਮੰਤਰੀ ਪ੍ਰਹਿਲਾਦ ਪਟੇਲ ਨੇ ਦੱਸਿਆ ਹੈ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਸੈਰ-ਸਪਾਟਾ ਚੀਨ ਦੇ ਲੋਕ ਕਰਦੇ ਹਨ। ਹਰ ਸਾਲ ਲਗਭਗ 10 ਤੋਂ 11 ਕਰੋੜ ਚੀਨ ਦੇ ਲੋਕ ਘੁੰਮਣ ਜਾਂਦੇ ਹਨ ਜਦਕਿ ਭਾਰਤ ਸਿਰਫ ਕੁਝ ਲੱਖ ਲੋਕ ਹੀ ਆਉਂਦੇ ਹਨ। ਅਜਿਹੇ 'ਚ ਹੁਣ ਚੀਨ ਦੇ ਸੈਲਾਨੀਆਂ ਨੂੰ ਭਾਰਤ ਵੱਲ ਆਕਰਸ਼ਿਤ ਕਰਨ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਦੇ ਸਾਰੇ ਬੋਧੀ ਧਰਮ ਅਸਥਾਨਾਂ 'ਤੇ ਜਲਦ ਹੀ ਚੀਨੀ ਭਾਸ਼ਾ 'ਚ ਲਿਖੇ ਬੋਰਡ ਅਤੇ ਸਾਈਨ ਲਗਾਏ ਜਾਣਗੇ।


Iqbalkaur

Content Editor

Related News