ਵਿਦੇਸ਼ੀ ਸੈਲਾਨੀ ਨੇ ਜੋਧਪੁਰ 'ਚ ਇੰਝ ਮਨਾਈ ਹੋਲੀ

03/21/2019 3:31:02 PM

ਜੈਪੁਰ-ਦੇਸ਼ ਭਰ 'ਚ ਅੱਜ ਹੋਲੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਹੋਲੀ ਦੇ ਤਿਉਹਾਰ 'ਤੇ ਦੇਸ਼ਵਾਸੀਆਂ ਦੇ ਨਾਲ-ਨਾਲ ਵਿਦੇਸ਼ੀ ਸੈਲਾਨੀਆਂ ਨੇ ਵੀ ਖੂਬ ਆਨੰਦ ਮਾਣਿਆ। ਕੁਝ ਇਹੋ ਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਹੈ ਰਾਜਸਥਾਨ ਦੇ ਜੋਧਪੁਰ 'ਚ, ਜਿੱਥੇ ਸੜਕਾਂ 'ਤੇ ਟੋਲੀਆਂ ਬਣਾ ਕੇ ਨਿਕਲੇ ਵਿਦੇਸ਼ੀ ਸੈਲਾਨੀਆਂ ਨੇ ਖੂਬ ਡਾਂਸ ਕੀਤਾ ਅਤੇ ਇੱਕ ਦੂਜੇ ਨੂੰ ਰੰਗ ਵੀ ਲਗਾਇਆ। ਇੰਨਾ ਹੀ ਨਹੀਂ ਵਿਦੇਸ਼ੀ ਔਰਤਾਂ ਨੇ ਜੋਧਪੁਰ ਦੀਆਂ ਔਰਤਾਂ ਨਾਲ ਵੀ ਡਾਂਸ ਕੀਤਾ ਅਤੇ ਇੱਕ ਦੂਜੇ ਨੂੰ ਰੰਗ ਲਗਾਇਆ। ਇਸ ਸੰਬੰਧੀ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਵਿਦੇਸ਼ੀ ਸੈਲਾਨੀ ਹੋਲੀ ਦਾ ਖੂਬ ਆਨੰਦ ਮਾਣ ਰਹੇ ਹਨ।

PunjabKesari


Iqbalkaur

Content Editor

Related News