ਆਲਟਾਈਮ ਹਾਈ ''ਤੇ ਪੁੱਜਿਆ ਵਿਦੇਸ਼ੀ ਭੰਡਾਰ, RBI ਨੇ ਜਾਰੀ ਕੀਤੇ ਅੰਕੜੇ
Saturday, Sep 21, 2024 - 02:05 AM (IST)
ਨਵੀਂ ਦਿੱਲੀ (ਇੰਟ.)- ਗੋਲਡ ਰਿਜ਼ਰਵ ਦੀ ਵੈਲਿਊ ’ਚ ਉਛਾਲ ਦੌਰਾਨ ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ ਇਕ ਵਾਰ ਫਿਰ ਨਵੇਂ ਇਤਿਹਾਸਕ ਹਾਈ ’ਤੇ ਜਾ ਪੁੱਜਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਡਾਟਾ ਜਾਰੀ ਕਰਦੇ ਹੋਏ ਦੱਸਿਆ ਕਿ 13 ਸਤੰਬਰ 2024 ਤੱਕ ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 223 ਮਿਲੀਅਨ ਡਾਲਰ ਦੇ ਉਛਾਲ ਨਾਲ 689.48 ਬਿਲੀਅਨ ਡਾਲਰ ’ਤੇ ਜਾ ਪੁੱਜਿਆ ਹੈ, ਜੋ ਪਿਛਲੇ ਹਫਤੇ 689.23 ਬਿਲੀਅਨ ਡਾਲਰ ਰਿਹਾ ਸੀ।
ਬੈਂਕਿੰਗ ਸੈਕਟਰ ਦੇ ਰੈਗੂਲੇਟਰ ਭਾਰਤੀ ਰਿਜ਼ਰਵ ਬੈਂਕ ਦੇ ਡਾਟਾ ਮੁਤਾਬਕ ਫਾਰੇਨ ਕਰੰਸੀ ਰਿਜ਼ਰਵ 223 ਮਿਲੀਅਨ ਡਾਲਰ ਵਧ ਕੇ 689.45 ਬਿਲੀਅਨ ਡਾਲਰ ’ਤੇ ਆ ਗਿਆ ਹੈ। ਹਾਲਾਂਕਿ ਇਸ ਮਿਆਦ ’ਚ ਵਿਦੇਸ਼ੀ ਕਰੰਸੀ ਏਸੈੱਟਸ ’ਚ ਗਿਰਾਵਟ ਆਈ ਹੈ। ਇਹ 515 ਮਿਲੀਅਨ ਡਾਲਰ ਦੀ ਗਿਰਾਵਟ ਨਾਲ 603.62 ਬਿਲੀਅਨ ਡਾਲਰ ਰਿਹਾ ਹੈ।
ਆਰ.ਬੀ.ਆਈ. ਦੇ ਗੋਲਡ ਰਿਜ਼ਰਵ ’ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ ਹੈ ਅਤੇ ਇਹ 899 ਮਿਲੀਅਨ ਡਾਲਰ ਦੇ ਉਛਾਲ ਨਾਲ 62.88 ਬਿਲੀਅਨ ਡਾਲਰ ’ਤੇ ਆ ਗਿਆ ਹੈ। ਇਸ ਮਿਆਦ ’ਚ ਐੱਸ.ਡੀ.ਆਰ. ’ਚ 53 ਮਿਲੀਅਨ ਡਾਲਰ ਘਟ ਕੇ 18.41 ਬਿਲੀਅਨ ਡਾਲਰ ਰਿਹਾ ਹੈ, ਜਦੋਂਕਿ ਇੰਟਰਨੈਸ਼ਨਲ ਮਾਨਿਟਰੀ ਫੰਡ ’ਚ ਜਮ੍ਹਾ ਰਿਜ਼ਰਵ 108 ਮਿਲੀਅਨ ਡਾਲਰ ਘਟ ਕੇ 4.52 ਬਿਲੀਅਨ ਡਾਲਰ ਰਿਹਾ ਹੈ।
ਇਹ ਵੀ ਪੜ੍ਹੋ- 24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ
ਐੱਫ.ਪੀ.ਆਈ. ਨੇ ਕੀਤਾ 33,300 ਕਰੋਡ਼ ਰੁਪਏ ਦਾ ਨਿਵੇਸ਼
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਸਤੰਬਰ ਮਹੀਨੇ ’ਚ ਘਰੇਲੂ ਇਕਵਿਟੀ ਮਾਰਕੀਟ ’ਚ 33,300 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਮਾਰਚ 2024 ’ਚ 35,100 ਕਰੋਡ਼ ਰੁਪਏ ਦੇ ਨਿਵੇਸ਼ ਤੋਂ ਬਾਅਦ ਦੂਜਾ ਸਭ ਤੋਂ ਜ਼ਿਆਦਾ ਹੈ।
ਇਹੀ ਵਜ੍ਹਾ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਆਲਟਾਈਮ ਹਾਈ ’ਤੇ ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ ’ਚ ਕਲੋਜ਼ ਹੋਇਆ ਹੈ ਤਾਂ ਇਸ ਦੌਰਾਨ ਵਿਦੇਸ਼ੀ ਕਰੰਸੀ ਭੰਡਾਰ ਆਲਟਾਈਮ ਹਾਈ ਲੈਵਲ ’ਤੇ ਜਾ ਪੁੱਜਿਆ ਹੈ। ਸਾਲ 2024 ’ਚ ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ 66 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਉਛਾਲ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ- ਪੋਤੇ ਦਾ ਮੁਕਾਬਲਾ ਦੇਖਣ ਆਏ ਦਾਦੇ ਨਾਲ ਹੋ ਗਈ ਅਣਹੋਣੀ, ਜਿੱਤਣ ਦੀ ਖੁਸ਼ੀ 'ਚ ਆ ਗਿਆ ਹਾਰਟ ਅਟੈਕ, ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e