ਸੀ. ਏ. ਏ. ’ਤੇ ਭਾਰਤ ਦੀ ਵਿਰੋਧੀਆਂ ਨੂੰ ਦੋ ਟੁੱਕ, ਇਥੋਂ ਦੇ ਇਤਿਹਾਸ ਦੀ ਸਮਝ ਤੋਂ ਬਿਨਾਂ ਸਾਨੂੰ ਨਾ ਦਿਓ ਗਿਆਨ
Friday, Mar 15, 2024 - 07:33 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤ ਨੇ ਸ਼ੁੱਕਰਵਾਰ ਨੂੰ ਸੋਧੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਅਮਰੀਕਾ ਸਮੇਤ ਵੱਖ-ਵੱਖ ਧਿਰਾਂ ਵੱਲੋਂ ਕੀਤੀ ਜਾਣ ਵਾਲੀ ਆਲੋਚਨਾ ਨੂੰ ਦ੍ਰਿੜਤਾ ਨਾਲ ਖਾਰਜ ਕਰਦੇ ਹੋਏ ਕਿਹਾ ਕਿ ਸੰਕਟ ਵਿਚ ਫਸੇ ਲੋਕਾਂ ਦੀ ਮਦਦ ਲਈ ‘ਪ੍ਰਸ਼ੰਸਾਯੋਗ ਪਹਿਲਕਦਮੀਆਂ’ ਬਾਰੇ ‘ਵੋਟ ਬੈਂਕ ਦੀ ਰਾਜਨੀਤੀ’ ਦੇ ਆਧਾਰ ’ਤੇ ਦ੍ਰਿਸ਼ਟੀਕੋਣ ਤੈਅ ਨਹੀਂ ਕੀਤੇ ਜਾਣੇ ਚਾਹੀਦੇ ਹਨ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਜਿਨ੍ਹਾਂ ਨੂੰ ਭਾਰਤ ਦੀਆਂ ਪ੍ਰੰਪਰਾਵਾਂ ਅਤੇ ਖੇਤਰ ਦੇ ਵੰਡ ਤੋਂ ਬਾਅਦ ਦੇ ਇਤਿਹਾਸ ਦੀ ਸੀਮਤ ਸਮਝ ਹੈ, ਉਨ੍ਹਾਂ ਲਈ ਬਿਹਤਰ ਹੋਵੇਗਾ ਕਿ ਉਹ ਭਾਸ਼ਣ ਦੇਣ ਦੀ ਕੋਸ਼ਿਸ਼ ਨਾ ਕਰਨ ਅਤੇ ਸਾਨੂੰ ਗਿਆਨ ਨਾ ਦੇਣ। ਉਨ੍ਹਾਂ ਇਹ ਸਖ਼ਤ ਟਿੱਪਣੀ ਇਕ ਪ੍ਰੈੱਸ ਕਾਨਫਰੰਸ ਵਿਚ ਉਸ ਸਮੇਂ ਕੀਤੀ ਜਦੋਂ ਉਨ੍ਹਾਂ ਨੂੰ ਵਾਸ਼ਿੰਗਟਨ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਸੀ. ਏ. ਏ. ਵਿਰੁੱਧ ਆਲੋਚਨਾ ਬਾਰੇ ਪੁੱਛਿਆ ਗਿਆ।