ਜਾਸੂਸੀ ਮਾਮਲਾ : ਵਿਦੇਸ਼ ਮੰਤਰਾਲਾ ਨੇ ਚੀਨੀ ਰਾਜਦੂਤ ਨੂੰ ਕੀਤੀ ਸ਼ਿਕਾਇਤ, ਸਰਕਾਰ ਨੇ ਗਠਿਤ ਕੀਤੀ ਕਮੇਟੀ

09/17/2020 2:09:37 AM

ਨਵੀਂ ਦਿੱਲੀ-ਲੱਦਾਖ ’ਚ ਜਾਰੀ ਸਰਹੱਦ ਵਿਵਾਦ ਵਿਚਾਲੇ ਜਾਸੂਸੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਮੰਤਰਾਲਾ ਨੇ ਨਵੀਂ ਦਿੱਲੀ ’ਚ ਚੀਨੀ ਰਾਜਦੂਤ ਦੇ ਸਾਹਮਣੇ ਬੁੱਧਵਾਰ ਨੂੰ ਚੀਨੀ ਕੰਪਨੀ ਝੇਨਹੁਆ ਡਾਟਾ ਇਨਫਾਰਮੇਸ਼ਨ ਤਨਕਾਲੋਜੀ ਕੰਪਨੀ ਵੱਲੋਂ ਕਈ ਪ੍ਰਮੁੱਖ ਭਾਰਤੀਆਂ ਦੀ ਕਥਿਤ ਤੌਰ ’ਤੇ ਜਾਸੂਸੀ ਕਰਨ ਦਾ ਮੁੱਦਾ ਚੁੱਕਿਆ। ਇਸ ਵਿਚਾਲੇ ਭਾਰਤ ਸਰਕਾਰ ਨੇ ਜਾਸੂਸੀ ਮਾਮਲੇ ’ਤੇ ਇਕ ਜਾਂਚ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈ।

ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੇ ਚੀਨੀ ਰਾਜਦੂਤ ਸੁਨ ਵੇਇਡਾਂਗ ਦੇ ਸਾਹਮਣੇ ਆਪਣਾ ਇਤਰਾਜ਼ ਦਰਜ ਕਰਵਾਇਆ ਗਿਆ। ਸੂਤਰਾਂ ਮੁਤਾਬਕ ਚੀਨੀ ਰਾਜਦੂਤ ਨੇ ਦੱਸਿਆ ਝੇਨਹੁਆ ਇਕ ਨਿੱਜੀ ਕੰਪਨੀ ਹੈ ਅਤੇ ਉਸ ਨੇ ਜਨਤਕ ਰੂਪ ਨਾਲ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ।
ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਬੁੱਧਵਾਰ ਨੂੰ ਦੈਨਿਕ ਬ੍ਰੀਫਿੰਗ ਦੌਰਾਨ ਅਜਿਹੀਆਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਕੰਪਨੀ ਦੀ ਪ੍ਰਤੀਕਿਰਿਆ ’ਤੇ ਧਿਆਨ ਦਿੱਤਾ ਹੈ ਕਿ ਖਬਰ ਗੰਭੀਰ ਰੂਪ ਨਾਲ ਗਲਤ ਹੈ।

ਕੰਪਨੀ ਨੇ ਸਪੱਸ਼ਟ ਰੂਪ ਨਾਲ ਕਿਹਾ ਕਿ ਉਹ ਇਕ ਨਿੱਜੀ ਕੰਪਨੀ ਹੈ ਨਾਲ ਹੀ ਰਿਸਰਚ ਇੰਟਸਟੀਚਿਊਟ ਅਤੇ ਬਿਜ਼ਨੈੱਸ ਗਰੁੱਪ ਉਸ ਦੇ,ਗਾਹਕ ਹਨ। ਡਾਟਾ ਇਕੱਠਾ ਕਰਨ ਦੀ ਜਗ੍ਹਾ, ਉਹ ਸਿਰਫ ਡਾਟਾ ਜੁਟਾਉਂਦੀ ਹੈ ਜੋ ਓਪਨ ਅਤੇ ਆਨਲਾਈਨ ਉਪਲੱਬਧ ਹੁੰਦਾ ਹੈ। ਇਸ ਵਿਚਾਲੇ ਭਾਰਤ ਸਰਕਾਰ ਨੇ ਇਨ੍ਹਾਂ ਖਬਰਾਂ ਦਾ ਅਧਿਐਨ ਕਰਨ, ਉਨ੍ਹਾਂ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ, ਕਾਨੂੰਨ ਦੇ ਕਿਸੇ ਵੀ ਉਲੰਘਣ ਦਾ ਜਾਇਜ਼ਾ ਲੈਣ ਅਤੇ 30 ਦਿਨਾਂ ਦੇ ਅੰਦਰ ਆਪਣੀਆਂ ਸਿਫਾਰਿਸ਼ਾਂ ਪੇਸ਼ ਕਰਨ ਲਈ ਰਾਸ਼ਟਰੀ ਸਾਈਬਰ ਸੁਰੱਖਿਆ ਦੇ ਤਹਿਤ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕਰ ਦਿੱਤਾ ਹੈ।


Karan Kumar

Content Editor

Related News