ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਕਿਹਾ ਪੀ.ਓ.ਕੇ. ਛੇਤੀ ਹੋਵੇਗਾ ਭਾਰਤ ਦਾ ਹਿੱਸਾ

09/17/2019 7:55:36 PM

ਨਵੀਂ ਦਿੱਲੀ (ਏਜੰਸੀ)- ਨਰਿੰਦਰ ਮੋਦੀ ਸਰਕਾਰ ਦੇ 100 ਦਿਨ ਪੂਰੇ ਹੋ ਚੁੱਕੇ ਹਨ। ਉਥੇ ਹੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਿਦੇਸ਼ ਮੰਤਰਾਲੇ ਦੇ 100 ਦਿਨ ਪੂਰੇ ਹੋਣ 'ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਪੀ.ਓ.ਕੇ. ਭਾਰਤ ਦਾ ਹਿੱਸਾ ਹੈ। ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਛੇਤੀ ਹੀ ਪੀ.ਓ.ਕੇ ਭਾਰਤ ਦਾ ਭੁਗੋਲਿਕ ਹਿੱਸਾ ਹੋਵੇਗਾ। ਇਸ ਦੇ ਨਾਲ ਹੀ ਜੈਸ਼ੰਕਰ ਨੇ ਕਿਹਾ ਕਿ ਧਾਰਾ 370 ਦੋ ਪੱਖੀ ਮੁੱਦਾ ਨਹੀਂ ਹੈ। ਇਹ ਅੰਦਰੂਨੀ ਮੁੱਦਾ ਹੈ। ਦੱਸ ਦਈਏ ਕਿ ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਮੋਦੀ ਸਰਕਾਰ ਦੇ ਕਈ ਮੰਤਰੀ ਪੀ.ਓ.ਕੇ. ਨੂੰ ਲੈ ਕੇ ਬਿਆਨ ਦੇ ਚੁੱਕੇ ਹਨ। ਹਾਲ ਹੀ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਸੀ ਕਿ ਅਗਲਾ ਏਜੰਡਾ ਪੀ.ਓ.ਕੇ. ਨੂੰ ਫਿਰ ਤੋਂ ਹਾਸਲ ਕਰਨਾ ਹੈ।

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨਾਂ ਦੀ ਸਭ ਤੋਂ ਵੱਡੀਆਂ ਉਪਲਬਧੀਆਂ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਸਾਡਾ ਅਗਲਾ ਏਜੰਡਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣਾ ਹੈ। ਸਰਕਾਰ ਦੇ 100 ਦਿਨ ਹੋਣ ਮੌਕੇ ਇਕ ਪ੍ਰੈਸ ਕਾਨਫਰੰਸ ਵਿਚ ਧਾਰਾ 370 'ਤੇ ਬੋਲਦੇ ਹੋਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਪਾਕਿਸਤਾਨ ਦੇ ਨਾਲ 370 ਦਾ ਮੁੱਦਾ ਹੈ ਹੀ ਨਹੀਂ। ਉਸ ਦੇ ਨਾਲ ਅੱਤਵਾਦ ਦਾ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੌਮਾਂਤਰੀ ਭਾਈਚਾਰਾ ਧਾਰਾ 370 ਸਾਡੀ ਸਥਿਤੀ ਨੂੰ ਸਮਝਦਾ ਹੈ। ਉਥੇ ਹੀ ਸਾਰਕ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਰਕ ਖੇਤਰੀ ਮੁੱਦਿਆਂ ਬਾਰੇ ਹੈ। ਵਪਾਰ ਕਨੈਕਟੀਵਿਟੀ ਤੁਹਾਨੂੰ ਅੱਤਵਾਦ ਦੀ ਜ਼ਰੂਰਤ ਨਹੀਂ ਹੈ। ਕਿਹੜਾ ਦੇਸ਼ ਸਾਰਕ ਨੂੰ ਹੁੰਗਾਰਾ ਦਿੰਦਾ ਹੈ ਅਤੇ ਕਿਹੜਾ ਦੇਸ਼ ਅੱਤਵਾਦ ਨੂੰ ਹੁੰਗਾਰਾ ਦਿੰਦਾ ਹੈ। ਇਹ ਮੈਂਬਰਾਂ ਨੇ ਤੈਅ ਕਰਨਾ ਹੈ।


Sunny Mehra

Content Editor

Related News