ਵਿਦੇਸ਼ੀ ਮੇਮ ਦੇ ਬੈਠੀ ਦੇਸੀ ਮੁੰਡੇ ਨੂੰ ਦਿਲ ਪਰ ਵਿਆਹ ਬਣਿਆ ਦੋਹਾਂ ''ਚ ਮੁਸੀਬਤ

08/28/2015 3:41:38 PM

ਚੇਨਈ- ਦੁਨੀਆ ''ਚ ਅਜਿਹੇ ਕਈ ਕਿੱਸੇ ਦੇਖਣ ਨੂੰ ਮਿਲਦੇ ਹਨ ਜਿੱਥੇ ਵਿਦੇਸ਼ ਦੀਆਂ ਰਹਿਣ ਵਾਲੀਆਂ ਗੋਰੀਆਂ ਦਾ ਦਿਲ ਪਿੰਡਾਂ ਦੇ ਦੇਸੀ ਮੁੰਡਿਆਂ ''ਤੇ ਆ ਜਾਂਦਾ ਹੈ। ਕਈਆਂ ਦੇ ਪਿਆਰ ਦਾ ਰਿਸ਼ਤਾ ਤਾਂ ਵਿਆਹ ''ਚ ਬਦਲ ਜਾਂਦਾ ਹੈ ਅਤੇ ਕਈਆਂ ਦਾ ਰਿਸ਼ਤਾ ਵਿਆਹ ਤੱਕ ਵੀ ਨਹੀਂ ਪਹੁੰਚਦਾ ਪਰ ਜੋ ਮਾਮਲਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ''ਚ ਵਿਦੇਸ਼ੀ ਮੇਮ ਅਤੇ ਦੇਸੀ ਛੋਰੇ ਨੇ ਇਕ ਦੂਜੇ ਨੂੰ ਦਿਲ ਦੇਣ ਤੋਂ ਬਾਅਦ ਵਿਆਹ ਵੀ ਕਰਵਾਇਆ ਪਰ ਇਹ ਵਿਆਹ ਹੀ ਦੋਹਾਂ ਲਈ ਮੁਸੀਬਤ ਬਣ ਗਿਆ। ਦੋਵੇਂ ਵਿਆਹ ਕਰਵਾਉਣ ਦੇ ਬਾਵਜੂਦ ਵੀ ਇਕੱਠੇ ਨਹੀਂ ਰਹਿ ਸਕਦੇ ਹਨ। 
ਤਾਮਿਲਨਾਡੂ ਦੇ ਨਮੱਕਲ ਜ਼ਿਲੇ ਦੇ ਇਕ ਛੋਟੇ ਮੰਦਰ ''ਚ 9 ਦਿਨ ਪਹਿਲਾਂ ਇਥੋਂ ਦੇ ਸੁਰੇਸ਼ ਅਤੇ ਬੈਲਜ਼ੀਅਮ ਦੀ ਸਾਰਾਹ ਰੋਗਮੇਨ ਦਾ ਵਿਆਹ ਤਾਂ ਹੋ ਗਿਆ ਪਰ ਫਿਰ ਵੀ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਮੰਦਰ ਬੋਰਡ ਦਾ ਕਹਿਣਾ ਹੈ ਕਿ ਸਾਰਾਹ ਵਿਦੇਸ਼ੀ ਅਤੇ ਈਸਾਈ ਹੈ ਜਦਕਿ ਸੁਰੇਸ਼ ਹਿੰਦੂ। ਅਜਿਹੇ ''ਚ ਇਸ ਵਿਆਹ ਦਾ ਰਜਿਸਟ੍ਰੇਸ਼ਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਵਿਆਹ ਦਾ ਰਜਿਸਟ੍ਰੇਸ਼ਨ ਨਹੀਂ ਹੋ ਜਾਂਦਾ ਉਦੋਂ ਤੱਕ ਸਾਰਾਹ ਨੂੰ ਭਾਰਤ ''ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੇ ''ਚ ਸਾਰਾਹ ਨੂੰ ਬੈਲਜ਼ੀਅਮ ਵਾਪਸ ਜਾਣਾ ਹੀ ਪਵੇਗਾ। ਦੂਜੇ ਪਾਸੇ ਸੁਰੇਸ਼ ਨੇ ਦੋਸ਼ ਲਗਾਇਆ ਕਿ ਉਹ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਇਸ ਲਈ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਵਿਆਹ ਨੂੰ ਰਜਿਸਟਰਡ ਕਰਵਾਉਣ ਲਈ ਉਨ੍ਹਾਂ ਨੇ ਮੰਦਰ ਬੋਰਡ ਦੇ ਹਜ਼ਾਰਾਂ ਚੱਕਰ ਲੱਗਾ ਦਿੱਤੇ ਪਰ ਉਨ੍ਹਾਂ ਦਾ ਵਿਆਹ ਰਜਿਸਟਰਡ ਨਹੀਂ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਸਾਰਾਹ ਅਤੇ ਸੁਰੇਸ਼ ਦੀ ਮੁਲਾਕਾਤ ਇਕ ਸ਼ਿਪ ''ਤੇ ਸ਼ੁਰੂ ਹੋਈ ਸੀ, ਜਿੱਥੇ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News