ਮੁੰਬਈ ਹਵਾਈ ਅੱਡੇ ''ਤੇ ਯਾਤਰੀ ਕੋਲੋਂ 3 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

Wednesday, Jul 05, 2023 - 06:28 PM (IST)

ਮੁੰਬਈ ਹਵਾਈ ਅੱਡੇ ''ਤੇ ਯਾਤਰੀ ਕੋਲੋਂ 3 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

ਮੁੰਬਈ- ਮੁੰਬਈ ਦੇ ਛਤਰਪਤੀ ਸ਼ਿਵਾਸੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੀ.ਆਈ.ਐੱਸ.ਐੱਫ. ਦੇ ਕਰਮਚਾਰੀਆਂ ਨੇ ਸਾਮਾਨ 'ਚ ਲੁਕਾਈ ਗਈ ਕਰੀਬ 3 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ (ਦਿਰਹਮ) ਬਰਾਮਦ ਕੀਤੀ ਹੈ। ਸੀ.ਆਈ.ਐੱਸ.ਐੱਫ. ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ।

ਸੀ.ਆਈ.ਐੱਸ.ਐੱਫ. ਮੁਤਾਬਕ, ਯਾਤਰੀ ਦੀ ਪਛਾਣ ਪਾਲੇਕਰ ਲਿਆਕਤ ਅਬਦੁੱਲਾ (ਭਾਰਤੀ) ਦੇ ਰੂਪ 'ਚ ਹੋਈ ਹੈ, ਜੋ ਮੁੰਬਈ ਤੋਂ ਦੁਬਈ ਜਾ ਰਿਹਾ ਸੀ। ਪੁੱਛਗਿੱਛ ਦੌਰਾਨ ਯਾਤਰੀ ਇੰਨੀ ਵੱਡੀ ਮਾਤਰਾ 'ਚ ਵਿਦੇਸ਼ੀ ਕਰੰਸੀ ਲੈ ਕੇ ਜਾਣ ਦਾ ਕੋਈ ਪੁਖਤਾ ਦਸਤਾਵੇਜ਼ ਨਹੀਂ ਦਿਖਾ ਸਕਿਆ। 

ਸੀ.ਆਈ.ਐੱਸ.ਐੱਫ. ਨੇ ਦੱਸਿਆ ਕਿ ਮਾਮਲੇ 'ਚ ਅੱਗੇ ਦੀ ਕਾਰਵਾਈ ਲਈ ਯਾਤਰੀ ਨੂੰ ਬਰਾਮਦ ਵੱਡੀ ਮਾਤਰਾ 'ਚ ਵਿਦੇਸ਼ ਕਰੰਸੀ ਦੇ ਨਾਲ ਕਸਟਮ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।


author

Rakesh

Content Editor

Related News