ਮੁੰਬਈ ਹਵਾਈ ਅੱਡੇ ਤੋਂ 1.5 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ, 3 ਯਾਤਰੀ ਗ੍ਰਿਫ਼ਤਾਰ

03/27/2023 5:18:44 PM

ਮੁੰਬਈ- ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਮੁੰਬਈ ਕੌਮਾਂਤਰੀ ਹਵਾਈ ਅੱਡੇ 'ਤੇ ਤਿੰਨ ਯਾਤਰੀਆਂ ਕੋਲੋਂ 1.5 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕਰਨ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਐਤਵਾਰ ਨੂੰ ਦੁਬਈ ਰਵਾਨਾ ਹੋਣ ਵਾਲੇ ਸਨ। ਉਨ੍ਹਾਂ ਕੋਲੋਂ 57,900 ਯੂਰੋ (ਯੂਰਪ ਦੀ ਕਰੰਸੀ) ਅਤੇ 4,42,300 ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਦਿਰਹਮ ਬਰਾਮਦ ਕੀਤੇ ਹਨ, ਜੋ ਕਿ ਤਿੰਨ ਟਰਾਲੀ ਬੈਗ ਵਿਚ ਸਨ।

ਅਧਿਕਾਰੀ ਨੇ ਕਿਹਾ ਕਿ ਖ਼ੁਫੀਆ ਜਾਣਕਾਰੀ ਦੇ ਆਧਾਰ 'ਤੇ ਕਸਟਮ ਕਾਊਂਟਰ 'ਤੇ ਉਨ੍ਹਾਂ ਨੂੰ ਰੋਕਿਆ ਗਿਆ। ਤਿੰਨੋਂ ਹਰਿਆਣਾ ਦੇ ਵਸਨੀਕ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਕ ਵਿਅਕਤੀ ਨੇ ਇਨ੍ਹਾਂ ਲੋਕਾਂ ਨੂੰ ਇਕ-ਇਕ ਬੈਗ ਅਤੇ ਦੁਬਈ ਦੀ ਟਿਕਣ ਦਿੱਤੀ ਸੀ। ਗਿਰੋਹ ਦੇ ਮੁੱਖ ਸਾਜ਼ਿਸ਼ਕਰਤਾ ਦੀ ਭਾਲ ਜਾਰੀ ਹੈ।


Tanu

Content Editor

Related News