ਨਾਇਜੀਰੀਆ ਦੀ ਜੇਲ੍ਹ ’ਚ ਟਾਇਲਟ ਦਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਗਿਆ : ਕੇਰਲ ਦੇ ਮਲਾਹ

Monday, Jun 12, 2023 - 05:53 PM (IST)

ਨਾਇਜੀਰੀਆ ਦੀ ਜੇਲ੍ਹ ’ਚ ਟਾਇਲਟ ਦਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਗਿਆ : ਕੇਰਲ ਦੇ ਮਲਾਹ

ਕੋਚੀ (ਅਨਸ)- 10 ਮਹੀਨਿਆਂ ਬਾਅਦ ਨਾਇਜੀਰੀਆਈ ਜੇਲ੍ਹ ਤੋਂ ਰਿਹਾਅ ਹੋਏ ਅਤੇ 10 ਜੂਨ ਨੂੰ ਘਰ ਪੁੱਜੇ ਕੇਰਲ ਦੇ 3 ਮਲਾਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ’ਚ ਟਾਇਲਟ ਦਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਗਿਆ। ਤਿੰਨੇ ਮਲਾਹ ਕੋਚੀ ਦੇ ਸ਼ਾਨੂ ਜੋਸੇਫ (ਜੋ ਜਹਾਜ਼ ਦੇ ਮੁੱਖ ਅਧਿਕਾਰੀ ਸਨ), ਕੋਲਮ ਦੇ ਵੀ. ਵਿਜਿਥ (ਜਹਾਜ਼ ਦੇ ਤੀਜੇ ਅਧਿਕਾਰੀ) ਅਤੇ ਕੋਚੀ ਦੇ ਮਿਲਟਨ ਡੀ’ਕਾਉਥ (ਜਹਾਜ ਦੇ ਆਇਲਰ) ਮੁਲਾਵੁਕਾਡ ਤੋਂ ਸ਼ਨੀਵਾਰ ਨੂੰ ਘਰ ਪੁੱਜੇ। ਆਪਣੇ ਚਾਲਕ ਦਲ ਦੇ ਨਾਲ ਜਹਾਜ਼ ਨੂੰ ਸਭ ਤੋਂ ਪਹਿਲਾਂ ਇਕਵੇਟੋਰੀਅਲ ਗਿਨੀ ਵੱਲੋਂ ਇਸ ਦੋਸ਼ ’ਚ ਹਿਰਾਸਤ ’ਚ ਲਿਆ ਗਿਆ ਸੀ ਕਿ ਜਹਾਜ਼ ਨੇ ਉਸ ਦੀ ਖੇਤਰੀ ਸਮੁੰਦਰੀ ਸਰਹੱਦ ਦੀ ਉਲੰਘਣਾ ਕੀਤੀ ਸੀ ਅਤੇ ਉਨ੍ਹਾਂ ਨੂੰ 3 ਮਹੀਨੇ ਤੱਕ ਹਿਰਾਸਤ ’ਚ ਰੱਖਿਆ ਸੀ।

ਅਜਿਹੀਆਂ ਖ਼ਬਰਾਂ ਸਨ ਕਿ ਸ਼ਿਪਿੰਗ ਕੰਪਨੀ ਨੇ ਇਕਵੇਟੋਰੀਅਲ ਗਿਨੀ ਨੂੰ ਭਾਰੀ ਫਿਰੌਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਰਿਹਾਆਂ ਨਹੀਂ ਕੀਤਾ ਗਿਆ ਅਤੇ ਇਸ ਦਰਮਿਆਨ ਨਾਇਜੀਰੀਆ ਸਰਕਾਰ ਨੇ ਦੋਸ਼ ਲਾਇਆ ਕਿ ਜਹਾਜ਼ ਦੇ ਚਾਲਕ ਦਲ ਨੇ ਨਾਇਜੀਰੀਆਈ ਤੇਲ ਟੈਂਕਰਾਂ ’ਚੋਂ ਤੇਲ ਦੀ ਸਮੱਗਲਿੰਗ ਕੀਤੀ। ਨਾਇਜੀਰਿਆਈ ਪੁਲਸ ਨੇ ਜਹਾਜ਼ ਅਤੇ ਮਲਾਹਾਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਅਗਲੇ 8 ਮਹੀਨੇ ਉਹ ਕੈਦ ’ਚ ਰਹੇ। ਭਾਰਤ ਸਰਕਾਰ ਦੇ ਨਾਲ-ਨਾਲ ਕਈ ਹੋਰ ਏਜੰਸੀਆਂ ਨੇ ਮਾਮਲੇ ’ਚ ਦਖ਼ਲ ਦਿੱਤਾ ਅਤੇ ਮਲਾਹਾਂ ਦੀ ਰਿਹਾਈ ਯਕੀਨੀ ਬਣਾਈ। ਮਲਾਹਾਂ ਨੇ ਕਿਹਾ ਕਿ ਜੇਲ੍ਹ ’ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਕਲੀਫਾਂ ’ਚੋਂ ਲੰਘਣਾਂ ਪਿਆ ਅਤੇ ਉਨ੍ਹਾਂ ’ਚੋਂ ਕਈ ਮਲੇਰੀਆ ਬੁਖਾਰ ਕਾਰਨ ਬੀਮਾਰ ਪੈ ਗਏ। ਮਲਾਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਸ ਛੱਡ ਦਿੱਤੀ ਸੀ ਕਿ ਉਹ ਪਰਿਵਾਰ ਨੂੰ ਫਿਰ ਕਦੇ ਮਿਲ ਸਕਣਗੇ।


author

DIsha

Content Editor

Related News