ਮਮਤਾ ਸਰਕਾਰ ਨੇ ਪਹਿਲੀ ਵਾਰ ਮੰਨਿਆ, ਕੋਵਿਡ-19 ਕਾਰਨ 57 ਲੋਕਾਂ ਦੀ ਹੋਈ ਮੌਤ

Friday, Apr 24, 2020 - 08:14 PM (IST)

ਮਮਤਾ ਸਰਕਾਰ ਨੇ ਪਹਿਲੀ ਵਾਰ ਮੰਨਿਆ, ਕੋਵਿਡ-19 ਕਾਰਨ 57 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ— ਬੰਗਾਲ 'ਚ ਕੋਰੋਨਾ ਵਾਇਰਸ ਕਾਰਨ 57 ਲੋਕਾਂ ਦੀ ਮੌਤ ਹੋ ਗਈ ਹੈ। ਪਹਿਲੀ ਵਾਰ ਮਮਤਾ ਸਰਕਾਰ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਡਿਟ ਕਮੇਟੀ ਅਨੁਸਾਰ ਕੋਰੋਨਾ ਵਾਇਰਸ ਨਾਲ 57 ਮਰੀਜ਼ਾਂ ਦੀ ਮੌਤ ਹੋਈ ਹੈ ਪਰ ਇਸ 'ਚ ਦੂਜੀ ਬੀਮਾਰੀ ਦੇ ਲੱਛਣ ਵੀ ਸਨ। ਬੰਗਾਲ ਦੇ ਮੁੱਖ ਸਕੱਤਰ ਰਾਜੀਵ ਸਿੰਹਾ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕੇਵਲ 18 ਮੌਤਾਂ ਕੋਵਿਡ-19 ਦੇ ਕਾਰਨ ਹੋਈਆਂ ਹਨ ਬਾਕੀ 39 ਮੌਤਾਂ 'ਚ ਕੋਵਿਡ-19 ਦੇ ਨਾਲ ਦੂਜੀ ਬੀਮਾਰੀ ਦੇ ਲੱਛਣ ਸਨ।

PunjabKesari

ਕੇਂਦਰੀ ਅੰਤਰ ਮੰਤਰੀ-ਮੰਡਲ ਟੀਮ ਵਲੋਂ ਆਡਿਟ ਕਮੇਟੀ ਦਾ ਵੇਰਵਾ ਮੰਗਣ ਤੇ ਬੰਗਾਲ ਦੇ ਕੋਰੋਨਾ ਵਾਇਰਸ ਅੰਕੜਿਆਂ 'ਤੇ ਸਵਾਲ ਚੁੱਕੇ ਜਾਣ ਦੇ ਇਕ ਦਿਨ ਬਾਅਦ ਇਹ ਖੁਲਾਸਾ ਹੋਇਆ ਹੈ। ਕੇਂਦਰੀ ਟੀਮ ਜਾਨਣਾ ਚਾਹੁੰਦੀ ਸੀ ਕੀ ਕੋਵਿਡ-19 ਦੇ ਕਾਰਨ ਹੋਈਆਂ ਮੌਤਾਂ ਨੂੰ ਪ੍ਰਮਾਣਿਤ ਕਰਨ ਦੇ ਲਈ ਗਠਿਤ ਕਮੇਟੀ ਨੂੰ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੀ ਅਨੁਸ਼ੰਕਾ ਹਾਸਲ ਹੈ?

PunjabKesari
ਇਸ ਤੋਂ ਪਹਿਲਾਂ ਅੱਜ ਮੁੱਖ ਸਕੱਤਰ ਨੂੰ ਲਿਖੇ ਇਕ ਪੱਤਰ 'ਚ ਕੇਂਦਰੀ ਟੀਮ ਦੇ ਪ੍ਰਮੁੱਖ ਅਪੂਰਵ ਚੰਦਰ ਨੇ ਉਨ੍ਹਾਂ ਸਾਰਿਆਂ ਕੋਵਿਡ-19 ਮਾਮਲਿਆਂ ਦੇ ਰਿਕਾਰਡ ਮੰਗੇ, ਜਿਸ 'ਚ ਕਮੇਟੀ ਵਲੋਂ ਕਿਸੇ ਹੋਰ ਕਾਰਨ ਨਾਲ ਮੌਤਾਂ ਹੋਣ ਨੂੰ ਕਾਰਨ ਦੱਸਿਆ ਗਿਆ ਸੀ। ਚੰਦਰ ਨੇ ਇਸ ਤਰ੍ਹਾਂ ਦੇ ਫੈਸਲੇ 'ਚ ਕਮੇਟੀ ਵਲੋਂ ਲਏ ਗਏ ਤੇ ਕਮੇਟੀ ਦੇ ਕਿਸੇ ਹੋਰ ਬੀਮਾਰੀ ਦੇ ਕਾਰਨ ਮੌਤ ਹੋਣ ਦੇ ਸਿੱਟੇ 'ਤੇ ਪਹੁੰਚਣ ਨੂੰ ਲੈ ਕੇ ਵੀ ਸਵਾਲ ਉੱਠਾਇਆ ਸੀ। ਉਨ੍ਹਾਂ ਨੇ ਬੰਗਾਲ ਦੇ ਪ੍ਰਿੰਸੀਪਲ ਸੈਕਟਰੀ (ਹੈਲਥ) ਦੇ ਵੀਰਵਾਰ ਨੂੰ ਪ੍ਰਜੇਂਟੇਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਜੇਕਰ ਇਕ ਕੋਵਿਡ-19 ਮਰੀਜ਼ ਦੀ ਰੋਡ ਐਕਸੀਡੈਂਟ ਨਾਲ ਮੌਤ ਹੁੰਦੀ ਤਾਂ ਕੀ ਇਸ ਨੂੰ ਕੋਵਿਡ-19 ਨਾਲ ਹੋਈ ਮੌਤ ਨਹੀਂ ਕਿਹਾ ਜਾਵੇਗਾ। ਚੰਦਰ ਨੇ ਮੁੱਖ ਸਕੱਤਰ ਨੂੰ ਲਿਖਿਆ ਆਈ. ਐੱਮ. ਸੀ. ਟੀ ਨੂੰ ਇਸ ਗੱਲ ਦਾ ਤਰਕਪੂਰਣ ਸਮਾਧਾਨ ਨਹੀਂ ਮਿਲਿਆ।

PunjabKesari


author

Gurdeep Singh

Content Editor

Related News