ਬੀੜੀਆਂ ਦਾ ਬੰਡਲ ਉਧਾਰ ਨਾ ਦੇਣ ''ਤੇ ਵਿਅਕਤੀ ਨੇ ਦੁਕਾਨ ਨੂੰ ਲਾ''ਤੀ ਅੱਗ, ਘਟਨਾ ਸੀਸੀਟੀਵੀ ਕੈਮਰੇ ''ਚ ਹੋਈ ਕੈਦ

Sunday, Jul 21, 2024 - 09:32 PM (IST)

ਬੀੜੀਆਂ ਦਾ ਬੰਡਲ ਉਧਾਰ ਨਾ ਦੇਣ ''ਤੇ ਵਿਅਕਤੀ ਨੇ ਦੁਕਾਨ ਨੂੰ ਲਾ''ਤੀ ਅੱਗ, ਘਟਨਾ ਸੀਸੀਟੀਵੀ ਕੈਮਰੇ ''ਚ ਹੋਈ ਕੈਦ

ਨੈਸ਼ਨਲ ਡੈਸਕ : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਪੁਲਸ ਨੇ ਇਕ ਦੁਕਾਨ ਨੂੰ ਅੱਗ ਲਗਾਉਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਲਜ਼ਾਮ ਹੈ ਕਿ ਬੀੜੀਆਂ ਦਾ ਇਕ ਬੰਡਲ ਉਧਾਰ ਨਾ ਦੇਣ 'ਤੇ ਉਸ ਨੇ ਸੁੰਨਸਾਨ ਪਿੰਡ ਦੇ ਬੱਸ ਸਟੈਂਡ ਕੋਲ ਸਥਿਤ ਇਕ ਦੁਕਾਨ ਨੂੰ ਅੱਗ ਲਗਾ ਦਿੱਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੁਕਾਨ ਦੇ ਮਾਲਕ ਸ਼ਸ਼ੀ ਨੇ ਦੱਸਿਆ ਕਿ ਉਸ ਦੀ ਸੁੰਨਸਾਨ ਲਿੰਕ ਰੋਡ 'ਤੇ ਦੁਕਾਨ ਹੈ, ਜਿੱਥੇ ਅਜੈ ਨਾਂ ਦਾ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਆ ਗਿਆ ਅਤੇ ਬੀੜੀਆਂ ਦਾ ਇਕ ਬੰਡਲ ਉਧਾਰ ਮੰਗਣ ਲੱਗਾ। ਸ਼ਸ਼ੀ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਬੀੜੀਆਂ ਦਾ ਬੰਡਲ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਅਜੈ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਥੋਂ ਚਲਾ ਗਿਆ ਅਤੇ ਦੇਰ ਰਾਤ ਉਸ ਨੇ ਉਸ ਦੀ ਦੁਕਾਨ 'ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਦੁਕਾਨ 'ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। 

ਇਹ ਵੀ ਪੜ੍ਹੋ : ਦੂਜੀ ਜਮਾਤ ਦੀ ਬੱਚੀ ਨੂੰ ਖੇਤਾਂ 'ਚ ਲਿਜਾ ਕੀਤਾ ਸ਼ਰਮਨਾਕ ਕਾਰਾ, ਮੌਕੇ 'ਤੇ ਪੁੱਜੇ ਲੋਕ ਤਾਂ ਹੋਇਆ...

ਪੁਲਸ ਅਨੁਸਾਰ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਰਿਕਾਰਡ ਹੋ ਗਈ ਹੈ। ਸਿਵਲ ਲਾਈਨ ਥਾਣੇ ਦੇ ਜਾਂਚ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News