ਦਿੱਲੀ ਏਅਰਪੋਰਟ ’ਤੇ ਯਾਤਰੀਆਂ ਦੀ ਭੀੜ, ਫਲਾਈਟ ਮਿਸ ਹੋਣ ਦੇ ਡਰੋਂ 50 ਫੀਸਦੀ ਤੱਕ ਖਾਣਾ-ਪੀਣਾ ਹੋਇਆ ਘੱਟ

Monday, Dec 19, 2022 - 12:00 PM (IST)

ਨੈਸ਼ਨਲ ਡੈਸਕ- ਪਿਛਲੇ ਕੁਝ ਦਿਨਾਂ ਤੋਂ ਦਿੱਲੀ ਏਅਰਪੋਰਟ ਦੇ ਟਰਮੀਨਲ-3 ’ਤੇ ਯਾਤਰੀਆਂ ਦੀ ਭੀੜ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਖਈ ਯੂਜ਼ਰਸ ਨੇ ਭੀੜ ਦੇ ਕਾਰਨ ਹੋਈ ਦੇਰੀ ਅਤੇ ਨੁਕਸਾਨ ਦੀ ਜਾਣਕਾਰੀ ਸ਼ੇਅਰ ਕੀਤੀ। ਉਥੇ ਹੀ ਕਈ ਯਾਤਰੀਆਂ ਨੇ ਸਮੇਂ ’ਤੇ ਪਹੁੰਚਣ ਤੋਂ ਬਾਅਦ ਵੀ ਭੀੜ ਦੇ ਕਾਰਨ ਫਲਾਈਟ ਮਿਸ ਹੋਣ ਜਾਣ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਇਸ ਵਿਚਾਲੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਿਆ ਸਿੰਧੀਆ ਵੀ ਏਅਰਪੋਰਟ ’ਤੇ ਪਹੁੰਚੇ।

ਸਿੰਧੀਆ ਦੇ ਦੌਰੇ ਤੋਂ ਬਾਅਦ ਦਿੱਲੀ ਏਅਰਪੋਰਟ ’ਤੇ ਯਾਤਰੀਆਂ ਨੂੰ ਲਾਈਨਾਂ ਤੋਂ ਨਿਜਾਤ ਦਿਵਾਉਣ ਲਈ ਟੀ-3 ਤੋਂ ਪੰਜ ਫਲਾਈਟਸ ਨੂੰ ਟੀ-1 ਅਤੇ ਟੀ-2 ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ਟੀ-1 ’ਤੇ 3 ਅਤੇ ਟੀ-2 ’ਤੇ 2 ਫਲਾਈਟਸ ਸ਼ਿਫਟ ਕੀਤੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ’ਚ ਟੀ-3 ’ਤੇ 6 ਹੋਰ ਫਲਾਈਟਸ ਇਨ੍ਹਾਂ ਦੋਵਾਂ ਟਰਮੀਨਲਾਂ ’ਤੇ ਸ਼ਿਫਟ ਕਰਨ ਦੀ ਯੋਜਨਾ ਹੈ।
ਦੂਜੇ ਪਾਸੇ ਟੀ-3 ’ਤੇ ਹੋਰ ਜ਼ਿਆਦਾ ਐਕਸ-ਰੇ ਮਸ਼ੀਨਾਂ ਲਾਉਣ ਲਈ ਏਅਰਪੋਰਟ ਮੈਨੇਜਰ ਅਤੇ ਵੀ. ਆਈ. ਪੀ. ਲਾਊਂਜ਼ ਨੂੰ ਡੇਗਣ ਤੋਂ ਬਾਅਦ ਹੁਣ ਇੱਥੇ ਬਣੇ ਸੀ. ਆਈ. ਐੱਸ. ਐੱਫ. ਦੇ ਕਮਾਂਡੈਂਟ ਆਫਿਸ ਨੂੰ ਵੀ ਡੇਗਣਾ ਸ਼ੁਰੂ ਕਰ ਦਿੱਤਾ ਜਾਵੇਗਾ। 

ਏਅਰਪੋਰਟ ਸੂਤਰਾਂ ਦਾ ਕਹਿਣਾ ਹੈ ਕਿ ਉਂਝ ਤਾਂ ਹੁਣ ਟੀ-3 ’ਤੇ ਲਗਾਤਾਰ ਹਾਲਾਤ ਆਮ ਹੁੰਦੇ ਜਾ ਰਹੇ ਹਨ ਪਰ ਅਜੇ ਵੀ ਇੱਥੇ ਪੀਕ ਆਵਰਸ ’ਚ ਯਾਤਰੀਆਂ ਦੀ ਭੀੜ ਘੱਟ ਕਨ ਦੀ ਲੋੜ ਹੈ, ਜਿਸ ਦੇ ਲਈ ਸਵੇਰੇ 5 ਤੋਂ 9 ਵਜੇ ਦੇ ਪੀਕ ਆਵਰਸ ਵਾਲੀਆਂ ਕੁਝ ਫਲਾਈਟਸ ਨੂੰ ਟੀ-3 ਅਤੇ ਟੀ-1 ਅਤੇ ਟੀ-3 ’ਚ ਸ਼ਿਫਟ ਕੀਤਾ ਜਾ ਰਿਹਾ ਹੈ। ਦਿੱਲੀ ਏਅਰਪੋਰਟ ’ਤੇ ਯਾਤਰੀਆਂ ਦੀ ਲੰਬੀਆਂ-ਲੰਬੀਆਂ ਲਾਈਨਾਂ ਦੀਆਂ ਗੱਲਾਂ ਨਾਲ ਯਾਤਰੀ ਇੰਨੇ ਪੈਨਿਕ ’ਚ ਆ ਗਏ ਹਨ ਕਿ ਡੋਮੈਸਟਿਕ ਪੈਸੰਜਰਸ ਤਾਂ 3 ਤੋਂ 4 ਘੰਟੇ ਪਹਿਲਾਂ ਇੱਥੇ ਪਹੁੰਚ ਹੀ ਰਹੇ ਹਨ। ਇੰਰਨੈਸ਼ਨਲ ਪੈਸੇਂਜਰ ਵੀ 5 ਤੋਂ 6 ਘੰਟੇ ਪਹਿਲਾ ਇੱਥੇ ਪਹੁੰਚ ਰਹੇ ਹਨ। ਏਅਰਪੋਰਟ ਪਹੁੰਚਣ ਤੋਂ ਬਾਅਦ ਵੀ ਯਾਤਰੀਆਂ ਨੂੰ ਆਪਣੀ ਫਲਾਈਟ ਫੜਨ ਦੀ ਇੰਨੀ ਜਲਦੀ ਹੈ ਕਿ ਉਹ ਟਰਮੀਨਲ ਦੇ ਅੰਦਰ ਅਤੇ ਬਾਹਰ ਖਾਣ-ਪੀਣ ਦੀਆਂ ਦੁਕਾਨਾਂ ਤੋਂ ਵੀ ਕੁਝ ਘੱਟ ਖਾ-ਪੀ ਰਹੇ ਹਨ।

ਇਸ ਕਾਰਨ ਇੱਥੇ ਖਾਣ-ਪੀਣ ਦੇ ਆਊਟਲੈੱਟਸ ਦੀ ਸੇਲ ’ਚ 50 ਫੀਸਦੀ ਤੱਕ ਡਾਊਨਫਾਲ ਆਉਣਾ ਦੱਸਿਆ ਜਾ ਰਿਹਾ ਹੈ। ਯਾਤਰੀਆਂ ਦੀ ਇੰਨੀ ਵੱਧ ਭੀੜ ਵਧਣ ਦੇ ਪਿੱਛੇ ਦੇ ਕਾਰਨਾਂ ’ਚ ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਤੋਂ ਕਾਫੀ ਹੱਦ ਤੱਕ ਉਭਰਨ ਤੋਂ ਬਾਅਦ ਇਸ ਵਾਰ ਵੱਡੀ ਗਿਣਤੀ ’ਚ ਜੋੜੇ ਹਨੀਮੂਨ ਮਨਾਉਣ ਜਾ ਰਹੇ ਹਨ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ’ਚ ਘੁੰਮਣ-ਫਿਰਨ ਲਈ ਨਿਲ ਰਹੇ ਹਨ।


Rakesh

Content Editor

Related News