2028 ’ਚ ਉੱਜੈਨ ਕੁੰਭ ਮੇਲੇ ''ਚ 12 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ

Monday, Jan 15, 2024 - 11:02 AM (IST)

ਭੋਪਾਲ (ਭਾਸ਼ਾ) - ਮੱਧ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਸਾਲ 2028 ’ਚ ਹੋਣ ਵਾਲੇ ਉੱਜੈਨ ਕੁੰਭ ਮੇਲੇ ’ਚ ਲਗਭਗ 12 ਕਰੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਸ਼ਿਪਰਾ ਨਦੀ ਨੂੰ ਸਾਫ਼ ਕਰਨ ਅਤੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਕੰਮ ਕੀਤੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -  ਪੰਜਾਬ 'ਚ ਲੋਹੜੀ ਦੌਰਾਨ ਹੋਇਆ ਜ਼ਬਰਦਸਤ ਧਮਾਕਾ, ਦਹਿਸ਼ਤ 'ਚ ਪੂਰਾ ਪਰਿਵਾਰ

ਐਤਵਾਰ ਨੂੰ ਉੱਜੈਨ ’ਚ ਮੁੱਖ ਮੰਤਰੀ ਮੋਹਨ ਯਾਦਵ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਮੇਲੇ ਦੇ ਆਯੋਜਨ ਦੇ ਮੱਦੇਨਜ਼ਰ ਨਿਰਦੇਸ਼ ਦਿੱਤੇ ਗਏ। ਕੁੰਭ ਮੇਲਾ 12 ਸਾਲਾਂ ’ਚ ਇਕ ਵਾਰ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ 'ਤੇ ਚਲਾਤੀਆਂ ਗੋਲੀਆਂ (ਵੀਡੀਓ)

ਯਾਦਵ ਨੇ ਅਧਿਕਾਰੀਆਂ ਨੂੰ ਸ਼ਿਪਰਾ ਨਦੀ ’ਚ ਕੂੜੇ ਦੇ ਵਹਾਅ ਨੂੰ ਰੋਕਣ ਲਈ ਗੁਆਂਢੀ ਸ਼ਹਿਰਾਂ ਇੰਦੌਰ ਅਤੇ ਦੇਵਾਸ ਵਿਚ ਵੱਖ-ਵੱਖ ਥਾਵਾਂ ’ਤੇ ਛੋਟੇ ਬੰਨ੍ਹ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ 2028 ਤੋਂ ਪਹਿਲਾਂ ਨਦੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਇਸ ਦਾ ਪਾਣੀ ਪੀਣ ਯੋਗ ਬਣਾਉਣਾ ਯਕੀਨੀ ਬਣਾਇਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


sunita

Content Editor

Related News