ਕਿਸੇ ਨੂੰ ਉਸ ਦੀ ਪਸੰਦ ਦਾ ਭੋਜਨ ਕਰਨ ਤੋਂ ਰੋਕਣ ਨੂੰ ਹਿੰਸਾ ਮੰਨਦੇ ਸਨ ਗਾਂਧੀ ਜੀ

Monday, Jun 03, 2019 - 05:58 PM (IST)

ਕਿਸੇ ਨੂੰ ਉਸ ਦੀ ਪਸੰਦ ਦਾ ਭੋਜਨ ਕਰਨ ਤੋਂ ਰੋਕਣ ਨੂੰ ਹਿੰਸਾ ਮੰਨਦੇ ਸਨ ਗਾਂਧੀ ਜੀ

ਨਵੀਂ ਦਿੱਲੀ— ਮਹਾਤਮਾ ਗਾਂਧੀ ਗਊ ਮਾਸ ਸੇਵਨ ਦੇ ਵਿਰੋਧੀ ਹੋ ਸਕਦੇ ਹਨ ਪਰ ਉਨ੍ਹਾਂ ਲਈ ਕਿਸੇ ਨੂੰ ਉਸ ਦੀ ਇੱਛਾ ਦੇ ਖਾਣੇ ਤੋਂ ਰੋਕਣਾ ਹਿੰਸਾ ਨਾਲੋਂ ਘੱਟ ਨਹੀਂ ਸੀ। ਇਕ ਨਵੀਂ ਪੁਸਤਕ 'ਚ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ ਹਨ। ਅਮਰੀਕੀ ਇਤਿਹਾਸਕਾਰ ਨਿਕੋ ਸਲੇਟ ਨੇ ਆਪਣੀ ਕਿਤਾਬ 'ਗਾਂਧੀ ਜੀ ਸਰਚ ਫਾਰ ਪਰਫੈਕਟ ਡਾਈਟ' 'ਚ ਗਾਂਧੀ ਦੇ ਹਵਾਲੇ ਤੋਂ ਲਿਖਿਆ ਹੈ ਕਿ ਗਊ ਕਤਲ 'ਤੇ ਆਪਣੀ ਨਾਰਾਜ਼ਗੀ ਦੇ ਬਾਵਜੂਦ ਉਹ ਮਾਸਾਹਾਰੀਆਂ ਨਾਲ ਖੁੱਲ੍ਹ ਕੇ ਜੁੜੇ ਸਨ। ਸਲੇਟ ਲਿਖਦੇ ਹਨ ਕਿ ਗਾਂਧੀ ਦੇ ਭਾਰਤ 'ਚ ਗਊ ਕਤਲ ਜਨਤਕ ਵੰਡ ਮੁੱਦਿਆਂ 'ਚੋਂ ਇਕ ਸੀ ਅਤੇ 2015 'ਚ ਇਕ ਵਾਰ ਫਿਰ ਭੱਖ ਗਿਆ, ਜਦੋਂ ਦਾਦਰੀ 'ਚ ਗਊ ਹੱਤਿਆ ਦੇ ਸ਼ੱਕ 'ਚ 52 ਸਾਲ ਦੇ ਮੁਹੰਮਦ ਅਖਲਾਕ ਦਾ ਕਤਲ ਕਰ ਦਿੱਤਾ ਗਿਆ। 

ਕਿਤਾਬ ਕਹਿੰਦੀ ਹੈ ਕਿ ਉਦੋਂ ਤੋਂ ਗਊ ਹੱਤਿਆ ਦੀਆਂ ਅਫਵਾਹਾਂ 'ਤੇ ਭੀੜ ਦੇ ਹੱਥੋਂ ਕੁੱਟ-ਕੁੱਟ ਕੇ ਕਤਲ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਪੁਸਤਕ ਅਨੁਸਾਰ ਗਾਂਧੀ ਗਊ ਰੱਖਿਆ ਲਈ ਹਿੰਸਾ ਦੀ ਵਰਤੋਂ ਖਾਰਜ ਕਰਦੇ ਸਨ ਤਾਂ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਗਊ ਰੱਖਿਆ ਦੇ ਇਸਤੇਮਾਲ ਦੀ ਵੀ ਨਿੰਦਾ ਕਰਦੇ ਸਨ। ਲੇਖਕ ਅਨੁਸਾਰਉਨ੍ਹਾਂ ਨੇ ਕਿਹਾ ਸੀ,''ਕਿਸੇ ਨੂੰ ਉਸ ਦੀ ਪਸੰਦ ਦੇ ਖਾਣੇ ਤੋਂ ਰੋਕਣਾ ਹਿੰਸਾ ਹੈ, ਅਹਿੰਸਾ ਨਹੀਂ। ਗਾਂ ਨੂੰ ਬਚਾਉਣ ਲਈ ਮੁਸਲਿਮ ਭਰਾ ਨੂੰ ਮਾਰਨਾ ਧਰਮ ਨਹੀਂ ਸਗੋਂ ਧਰਮ ਦੀ ਕਮੀ ਹੈ।''


author

DIsha

Content Editor

Related News