ਬੰਦ ਕਮਰੇ ’ਚ ਕੁੜੀ ਨਾਲ ਫੜਿਆ ਗਿਆ ਲੋਕ ਗਾਇਕ, ਪਿੰਡ ਵਾਲਿਆਂ ਨੇ ਉਸੇ ਹਾਲਤ ''ਚ ਕੀਤੀ ਛਿੱਤਰ ਪਰੇਡ

Friday, Jul 21, 2023 - 11:25 PM (IST)

ਬੰਦ ਕਮਰੇ ’ਚ ਕੁੜੀ ਨਾਲ ਫੜਿਆ ਗਿਆ ਲੋਕ ਗਾਇਕ, ਪਿੰਡ ਵਾਲਿਆਂ ਨੇ ਉਸੇ ਹਾਲਤ ''ਚ ਕੀਤੀ ਛਿੱਤਰ ਪਰੇਡ

ਬੇਗੂਸਰਾਏ (ਇੰਟ.)- ਬਿਹਾਰ ਦੇ ਬੇਗੂਸਰਾਏ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲੋਕ ਗਾਇਕ ਨੂੰ ਇਕ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿਚ ਲੋਕਾਂ ਨੇ ਫੜ ਲਿਆ ਤੇ ਦੋਹਾਂ ਨੂੰ ਬੰਦ ਕਮਰੇ ਵਿਚ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ। ਫਿਰ ਵੀਡੀਓ ਬਣਾਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਵਿਰੋਧੀ ਧਿਰ ਦੇ ਗਠਜੋੜ I.N.D.I.A. ਮਗਰੋਂ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਬੋਲੇ ਰਾਜਾ ਵੜਿੰਗ

ਵੀਡੀਓ ਵਾਇਰਲ ਹੁੰਦਿਆਂ ਹੀ ਪੁਲਸ ਐਕਸ਼ਨ ਮੋਡ ਵਿਚ ਆਈ ਅਤੇ ਪੀੜਤਾਂ ਦੀ ਭਾਲ ਕਰ ਕੇ ਪੁੱਛਗਿੱਛ ਕਰਨ ਤੋਂ ਬਾਅਦ ਮੈਡੀਕਲ ਲਈ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਮੈਦਾਨ 'ਚ ਪਰਤੇ ਰਿਸ਼ਭ ਪੰਤ, BCCI ਨੇ ਬੁਮਰਾਹ ਸਣੇ 5 ਖਿਡਾਰੀਆਂ ਬਾਰੇ ਦਿੱਤੀ ਵੱਡੀ ਅਪਡੇਟ, ਜਾਣੋ ਕਦੋਂ ਹੋਵੇਗੀ ਵਾਪਸੀ

ਵਾਇਰਲ ਵੀਡੀਓ ਵਿਚ ਲੋਕ ਗਾਇਕ ਅਤੇ ਕੁੜੀ ਦੋਵੇਂ ਨਗਨ ਹਾਲਤ ਵਿਚ ਦਿੱਖ ਰਹੇ ਹਨ। ਲੋਕ ਦੋਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਦੋਹਾਂ ਦਾ ਵੀਡੀਓ ਬਣਾ ਰਿਹਾ ਹੈ। ਕੁੜੀ ਹੱਥ ਜੋੜ ਰਹੀ ਹੈ। ਛੱਡਣ ਦੀ ਗੱਲ ਕਹਿ ਰਹੀ ਹੈ ਪਰ ਉਹ ਲੋਕ ਕੁੜੀ ਦੇ ਸਰੀਰ ਤੋਂ ਕੱਪੜੇ ਹਟਾ ਰਹੇ ਹਨ, ਫਾੜ ਰਹੇ ਹਨ। ਉਹ ਵਾਰ-ਵਾਰ ਕਹਿ ਰਹੀ ਹੈ ਛੱਡ ਦਿਓ, ਪਰ ਉਹ ਲੋਕ ਮੰਨਣ ਨੂੰ ਤਿਆਰ ਨਹੀਂ ਹਨ।

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anmol Tagra

Content Editor

Related News