ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ; ਟਰੱਕ ਨੇ ਕਾਰ ਨੂੰ ਮਾਰੀ ਟੱਕਰ, 4 ਦੀ ਮੌਤ
Friday, Jan 30, 2026 - 12:47 PM (IST)
ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਮਾਲਨਪੁਰ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਵਿਚਾਲੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਭਿੰਡ-ਗਵਾਲੀਅਰ ਹਾਈਵੇਅ 'ਤੇ ਬੰਟੂ ਢਾਬਾ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਟਰੱਕ ਨੇ ਵੈਗਨਆਰ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨ ਸੀ ਕਿ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ 'ਚ 2 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ। ਮਾਲਨਪੁਰ ਪੁਲਸ ਅਨੁਸਾਰ, ਮ੍ਰਿਤਕਾਂ ਦੀ ਪਛਾਣ ਸੌਰਭ ਸ਼ਰਮਾ ਵਾਸੀ ਮੇਹਗਾਂਵ (ਭਿੰਡ), ਜੋਤੀ ਯਾਦਵ (ਭਿੰਡ), ਭੂਰੇ ਪ੍ਰਜਾਪਤੀ (ਗੋਰਮੀ) ਭਿੰਡ ਵਜੋਂ ਹੋਈ ਹੈ। ਚੌਥੇ ਦੀ ਪਛਾਣ ਨਹੀਂ ਹੋ ਸਕੀ ਹੈ।
ਸੌਰਭ ਅੱਜ ਸਵੇਰੇ ਪਾਲਿਟੈਕਨਿਕ ਦਾ ਪੇਪਰ ਦੇਣ ਜਾ ਰਿਹਾ ਸੀ। ਕਾਰ ਉਸ ਦੇ ਭਰਾ ਦੀ ਹੈ। ਗਵਾਲੀਅਰ ਜਾਂਦੇ ਸਮੇਂ ਉਸ ਨੂੰ ਰਸਤੇ 'ਚ ਸਵਾਰੀ ਮਿਲ ਗਈ ਸੀ, ਉਨ੍ਹਾਂ ਦੀ ਵੀ ਹਾਦਸੇ 'ਚ ਮੌਤ ਹੋ ਗਈ। ਉੱਥੇ ਹੀ ਜੋਤੀ ਦੀ ਭੈਣ ਨੀਲਮ ਯਾਦਵ ਨੇ ਦੱਸਿਆ ਕਿ ਕਾਰ ਸਵਾਰ ਉਸ ਦੀ ਭੈਣ ਨੇ ਮਥੁਰਾ ਜਾਣਾ ਸੀ, ਇਸ ਲਈ ਉਹ ਗੋਰਮੀ ਤੋਂ ਆ ਰਹੀ ਸੀ। ਪੁਲਸ ਨੇ ਚਾਰ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸ਼ੁਰੂਆਤੀ ਜਾਂਚ 'ਚ ਹਾਦਸੇ ਦਾ ਕਾਰਨ ਸੰਘਣੀ ਧੁੰਦ ਅਤੇ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਟਰੱਕ ਚਾਲਕ ਦੀ ਭਾਲ ਕਰ ਰਹੀ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਕੁਝ ਦੇਰ ਲਈ ਆਵਾਜਾਈ ਵੀ ਪ੍ਰਭਾਵਿਤ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
