ਨੇਪਾਲ ਕਾਰਨ ਬਿਹਾਰ ''ਚ ਆਇਆ ਹੜ੍ਹ ਪਰ ਉਹ ਨਹੀਂ ਕਰ ਰਿਹਾ ਸਹਿਯੋਗ : ਨਿਤੀਸ਼
Tuesday, Aug 11, 2020 - 12:12 AM (IST)
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਸੂਬੇ ਦੇ ਉੱਤਰੀ ਜ਼ਿਲ੍ਹਿਆਂ 'ਚ ਆਏ ਹੜ੍ਹ ਤੋਂ ਨਜਿੱਠਣ 'ਚ ਨੇਪਾਲ ਦੇ ਰਵਈਏ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਆਕਰਸ਼ਿਤ ਕੀਤਾ। ਨਿਤੀਸ਼ ਨੇ ਕਿਹਾ ਕਿ ਨੇਪਾਲ 'ਚ ਭਾਰੀ ਮੀਂਹ ਕਾਰਨ ਉੱਤਰੀ ਬਿਹਾਰ 'ਚ ਹੜ੍ਹ ਆਇਆ ਹੈ। ਭਾਰਤ ਅਤੇ ਨੇਪਾਲ ਵਿਚਾਲੇ ਸਹਿਮਤੀ ਦੇ ਅਨੁਰੂਪ ਬਿਹਾਰ ਦਾ ਜਲ ਸਰੋਤ ਵਿਭਾਗ ਸਰਹੱਦੀ ਖੇਤਰਾਂ 'ਚ ਹੜ੍ਹ ਪ੍ਰਬੰਧਨ ਦਾ ਕੰਮ ਕਰਦਾ ਹੈ ਪਰ ਸਾਨੂੰ ਪਿਛਲੇ ਕੁੱਝ ਸਾਲਾਂ ਤੋਂ ਨੇਪਾਲ ਵਲੋਂ ਪੂਰੀ ਤਰ੍ਹਾਂ ਸਹਿਯੋਗ ਨਹੀਂ ਮਿਲ ਰਿਹਾ ਹੈ ਇਸ ਲਈ ਇਸ ਮਾਮਲੇ 'ਚ ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ।
ਦੇਸ਼ 'ਚ ਦੱਖਣੀ-ਪੱਛਮੀ ਮਾਨਸੂਨ ਅਤੇ ਹੜ੍ਹ ਦੇ ਮੌਜੂਦਾ ਹਾਲਤ ਤੋਂ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਲਈ ਸੱਦੀ ਗਈ 6 ਸੂਬਿਆਂ ਦੀ ਇਸ ਆਨਲਾਈਨ ਬੈਠਕ 'ਚ ਬਿਹਾਰ ਤੋਂ ਇਲਾਵਾ ਅਸਾਮ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਸ਼ਾਮਲ ਹੋਏ। ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਹੜ੍ਹ ਦੀ ਭਵਿੱਖਬਾਣੀ ਲਈ ਇੱਕ ਸਥਾਈ ਪ੍ਰਣਾਲੀ ਲਈ ਸਾਰੇ ਕੇਂਦਰੀ ਅਤੇ ਸੂਬਾ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ 'ਤੇ ਜ਼ੋਰ ਦਿੱਤਾ ਅਤੇ ਚਿਤਾਵਨੀ ਪ੍ਰਣਾਲੀ 'ਚ ਸੁਧਾਰ ਲਈ ਨਵੀ ਤਕਨਾਲੋਜੀ ਦੀ ਵਿਆਪਕ ਵਰਤੋਂ ਕਰਨ ਨੂੰ ਕਿਹਾ।