ਲਾਲ ਕਿਲ੍ਹੇ ਤਕ ਪੁੱਜਾ ਪਾਣੀ, ਦਿੱਲੀ ਵਾਸੀਆਂ ਨੂੰ ਡਰਾਉਣ ਲੱਗਾ ਯਮੁਨਾ ਦਾ ਵਿਰਾਟ ਰੂਪ (ਦੇਖੋ ਤਸਵੀਰਾਂ)

Thursday, Jul 13, 2023 - 04:58 PM (IST)

ਨਵੀਂ ਦਿੱਲੀ- ਯਮੁਨਾ ਦਾ ਵਿਰਾਟ ਰੂਪ ਹੁਣ ਦਿੱਲੀ ਵਾਸੀਆਂ ਨੂੰ ਡਰਾਉਣ ਲੱਗਾ ਹੈ। ਤੇਜੀ ਨਾਲ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਕਈ ਇਲਾਕੇ ਡੁੱਬਣ ਲੱਗੇ ਹਨ। ਹੁਣ ਤਾਂ ਹੜ੍ਹ ਦਾ ਪਾਣੀ ਲਾਲ ਕਿਲ੍ਹੇ ਤਕ ਪਹੁੰਚ ਗਿਆ ਹੈ। ਜੀ ਹਾਂ, ਨਜ਼ਾਰਾ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਲਾਲ ਕਿਲ੍ਹੇ ਦੇ ਪਿਛਲੇ ਹਿੱਸੇ 'ਚ ਝਰਨੇ ਵਰਗਾ ਸੀਨ ਦਿਖਾਈ ਦਿੱਤਾ। ਇਹ ਰਿੰਗ ਰੋਡ ਤੋਂ ਸਲੀਮ ਗੜ੍ਹ ਦੇ ਬਾਈਪਾਸ ਦਾ ਇਲਾਕਾ ਹੈ। 

ਇਹ ਵੀ ਪੜ੍ਹੋ- ਦਿੱਲੀ ਨੇ ਹੱਦਾਂ 'ਤੇ ਕੀਤੀ ਬੈਰੀਕੇਡਿੰਗ, ਰਾਜਧਾਨੀ 'ਚ ਭਾਰੀ ਵਾਹਨਾਂ ਦੀ ਐਂਟਰੀ 'ਤੇ ਲੱਗੀ ਰੋਕ

PunjabKesari

ਇਹ ਵੀ ਪੜ੍ਹੋ- 'ਇੰਤਜ਼ਾਰ ਨਾ ਕਰੋ, ਜਲਦੀ ਖ਼ਾਲੀ ਕਰ ਦਿਓ ਘਰ', ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਕੇਜਰੀਵਾਲ ਦੀ ਅਪੀਲ

ਦਿੱਲੀ ਹੜ੍ਹ ਕਾਰਨ ਲੋਕ ਬੇਹਾਲ ਹਨ ਪਰ ਲਾਲ ਕਿਲ੍ਹੇ ਦੇ ਕੋਲ ਕੁਝ ਲੋਕ ਇਸ ਆਫਤ 'ਚ ਐਡਵੈਂਚਰ ਦਾ ਮਜ਼ਾ ਲੈਂਦੇ ਦਿਸੇ। ਕੁਝ ਲੋਕ ਨਹਾ ਰਹੇ ਸਨ ਤਾਂ ਕੁਝ ਪੁਲ ਤੋਂ ਛਾਲਾਂ ਮਾਰ ਕੇ ਮੌਜ-ਮਸਤੀ ਕਰਦੇ ਦਿਸੇ। ਕਈ ਲੋਕਾਂ ਨੇ ਗੱਡੀ ਰੋਕ ਕੇ ਸੈਲਫੀ ਲੈਣਾ ਸ਼ੁਰੂ ਕਰ ਦਿੱਤਾ। ਮਜ਼ਾ ਕਰਨ ਦੇ ਨਾਲ ਹੀ ਲੋਕ ਆਪਣੀ ਜਾਨ ਵੀ ਖਤਰੇ 'ਚ ਪਾ ਰਹੇ ਸਨ। 

PunjabKesari

ਦੱਸ ਦੇਈਏ ਕਿ ਯਮੁਨਾ ਦੇ ਪਾਣੀ ਦਾ ਪੱਧਰ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਚੁੱਕਾ ਹੈ। ਦਿੱਲੀ ਦੇ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ 'ਚ ਸਮਾਗਏ ਹਨ। ਯਮੁਨਾ ਦੇ ਪਾਣੀ ਦਾ ਪੱਧਰ 208 ਮੀਟਰ ਨੂੰ ਪਾਰ ਕਰ ਚੁੱਕਾ ਹੈ। ਇਸਤੋਂ ਪਹਿਲਾਂ 1978 'ਚ ਪਹਿਲੀ ਵਾਰ ਲੋਹੇ ਵਾਲੇ ਬ੍ਰਿਜ ਦੇ ਕੋਲ ਪਾਣੀ ਦਾ ਪੱਧਰ 207.49 ਮੀਟਰ ਰਿਕਾਰਡ ਕੀਤਾ ਗਿਆ ਸੀ। ਜੇਕਰ ਯਮੁਨਾ 'ਚ ਪਾਣੀ ਹੋਰ ਵਧਦਾ ਹੈ ਤਾਂ ਦਿੱਲੀ ਲਈ ਭਾਰੀ ਸੰਕਟ ਹੋ ਸਕਦਾ ਹੈ। ਯਮੁਨਾ ਦਾ ਪਾਣੀ ਵੜਨ ਨਾਲ ਦਿੱਲੀ ਦੇ 3 ਵਾਟਰ ਪਲਾਂਟ ਨੂੰ ਪੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਰਾਜਸਥਾਨ ’ਚ ਅਤੀਕ ਅਹਿਮਦ ਵਰਗੀ ਘਟਨਾ, ਭਾਜਪਾ ਨੇਤਾ ਦੇ ਕਾਤਲ ਦਾ ਪੁਲਸ ਦੀ ਸੁਰੱਖਿਆ ’ਚ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News