ਰਾਜਸਥਾਨ ''ਚ ਵੀ ਹੜ੍ਹ ਨਾਲ ਹਾਲਾਤ ਗੰਭੀਰ, ਰੈਸਕਿਊ ''ਚ ਜੁੱਟੀ ਹਵਾਈ ਫੌਜ

Wednesday, Jul 26, 2017 - 11:03 AM (IST)

ਜੈਪੁਰ—ਹੜ੍ਹ ਪ੍ਰਭਾਵਿਤ ਜਾਲੋਰ ਅਤੇ ਸਿਰੋਹੀ 'ਚ ਅਜੇ ਵੀ ਹਾਲਾਤ ਗੰਭੀਰ ਬਣੇ ਹੋਏ ਹਨ, ਹਾਲਾਂਕਿ ਪਾਲੀ ਜ਼ਿਲੇ 'ਚ ਕੁਝ ਸੁਧਾਰ ਹੋਇਆ ਹੈ। ਸਿਰੋਹੀ ਜ਼ਿਲੇ 'ਚ ਤਾਂ ਬਾਰਸ਼ ਦਾ ਪਿਛਲੇ ਸੌ ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਮਾਉਂਟ ਆਬੂ 'ਚ ਪਿਛਲੇ 48 ਘੰਟੇ 'ਚ ਕਰੀਬ 98 ਇੰਚ ਬਾਰਸ਼ ਇੱਥੇ ਹੋ ਚੁੱਕੀ ਹੈ। ਹਾਈਵੇਅ ਤੋਂ ਲੈ ਕੇ ਸ਼ਹਿਰ ਤੱਕ ਦੀਆਂ ਸੜਕਾਂ ਦਰਿਆ ਬਣ ਗਿਆ ਹੈ। ਲਗਾਤਾਰ ਬਾਰਸ਼ ਨਾਲ ਦਰਜਨਾਂ ਪਿੰਡ ਨਾਲ ਸੰਪਰਕ ਟੁੱਟ ਚੁੱਕਾ ਹੈ। ਪਾਣੀ ਦੇ ਤੇਜ਼ ਬਹਾਅ ਨਾਲ ਕਈ ਥਾਂਵਾਂ ਬੰਦ ਅਤੇ ਪੁੱਲ ਟੁੱਟ ਗਏ ਹਨ। ਫੌਜ ਨੇ ਹੁਣ ਤੱਕ ਹੜ੍ਹ 'ਚ ਫਸੇ ਸਾਢੇ ਤਿੰਨ ਹਜ਼ਾਰ ਲੋਕਾਂ ਨੂੰ ਰਾਜਸਥਾਨ 'ਚ ਰੈਸਕਿਊ ਕਰ ਸੁਰੱਖਿਆ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ, ਜਿੱਥੇ ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਮਿਲ ਰਹੀ ਹੈ, ਉੱਥੇ ਰਾਹਤ ਕੰਮ 'ਚ ਲੱਗੀਆਂ ਟੀਮਾਂ ਉਨ੍ਹਾਂ ਨੂੰ ਰੈਸਕਿਊ ਕਰਕੇ ਕੱਢ ਰਹੀਆਂ ਹਨ।
ਪੱਛਮੀ ਰੇਲਵੇ ਦੇ ਅਹਿਮਦਾਬਾਦ ਮੰਡਲ 'ਤੇ ਪਾਲਨਪੁਰ-ਉਮਰਦੇਸ਼ੀ-ਛਾਪੀ ਰੇਲਖੰਡ 'ਤੇ ਭਾਰੀ ਬਾਰਸ਼ ਨਾਲ ਪਾਣੀ ਭਰ ਜਾਣ ਦੇ ਕਾਰਨ ਕਈ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਉੱਤਰੀ ਪੱਛਮੀ ਰੇਲਵੇ ਦੇ ਮੁੱਖ ਜਨ ਸਪੰਰਕ ਅਧਿਕਾਰੀ ਤਰੁਣ ਜੈਨ ਦੇ ਮੁਤਾਬਕ ਇਸ ਕਾਰਨ ਅਹਿਮਦਾਬਾਦ ਤੋਂ ਪ੍ਰਥਾਨ ਕਰਨ ਵਾਲੀ ਗੱਡੀ ਸੰਖਿਆ 12957 ਅਹਿਮਦਾਬਾਦ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਰੇਲ ਸੇਵਾ ਰੱਦ ਰਹੇਗੀ। ਇਸ ਤਰ੍ਹਾਂ ਨਵੀਂ ਦਿੱਲੀ ਤੋਂ ਪ੍ਰਸਥਾਨ ਕਰਨ ਵਾਲੀ ਗੱਡੀ ਸੰਖਿਆ 12958 ਨਵੀਂ ਦਿੱਲੀ-ਅਹਿਮਦਾਬਾਦ ਰਾਜਧਾਨੀ ਐਕਸਪ੍ਰੈੱਸ ਰੇਲਸੇਵਾ, ਵਲਸਾਡ ਤੋਂ ਰਵਾਨਾ ਹੋਣ ਵਾਲੀ 19055 ਵਲਸਾਡ-ਜੋਧਪੁਰ ਰੇਲਸੇਵਾ ਅਤੇ ਅੱਜ ਜੋਧਪੁਰ ਤੋਂ ਪ੍ਰਸਥਾਨ ਕਰਨ ਵਾਲੀ 19056 ਜੋਧਪੁਰ-ਵਲਸਾਡ ਰੇਲ ਸੇਵਾ ਰੱਦ ਰਹੇਗੀ।

PunjabKesari
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਦੀ ਅਪੀਲ ਕੀਤੀ ਹੈ। ਜ਼ਿਲੇ ਦੇ ਸਕੂਲ 'ਚ ਛੁੱਟੀਆਂ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਜ਼ਿਲੇ ਦੇ ਆਬੂਰੋਡ ਸ਼ਹਿਰ 'ਚ ਲੁਨਿਯਾਪੁਰਾ,ਜੁਨੀ ਖਰਾਡੀ, ਅਤੇ ਵਾਗਰੀ ਮੁਹੱਲੇ ਦੇ ਕਰੀਬ ਇਕ ਹਜ਼ਾਰ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਂਪ 'ਚ ਲਿਆਇਆ ਗਿਆ ਹੈ। ਆਬੂਰੋਡ ਦੇ ਪਿੰਡ ਇਲਾਕਿਆਂ 'ਚ ਹਾਲਾਤ ਖਰਾਬ ਦੱਸੇ ਜਾ ਰਹੇ ਹਨ, ਖੇਤਰ ਦੇ 50 ਤੋਂ ਵਧ ਪਿੰਡਾਂ ਦਾ ਤਹਿਸੀਲ ਦਫਤਰ ਨਾਲ ਸੰਪਰਕ ਟੁੱਟ ਗਿਆ ਹੈ। ਆਬੂਰੋਡ ਤੋਂ ਰੇਵਦਰ ਜਾਣ ਵਾਲਾ ਰਸਤਾ ਬੰਦ ਹੋ ਚੁੱਕਾ ਹੈ। ਲਗਾਤਾਰ ਜਾਰੀ ਭਾਰੀ ਬਾਰਸ਼ ਦੇ ਚਲਦੇ ਕੁਝ ਮਿਨੀ ਡੈਮ ਅਤੇ ਐਨੀਟੋਂ ਦੇ ਟੁੱਟਣ ਦਾ ਖਤਰਾ ਵੀ ਬਣਿਆ ਹੋਇਆ ਹੈ। ਰਾਜਸਥਾਨ ਦੇ ਜਾਲੋਰ 'ਚ ਵੀ ਹੜ੍ਹ ਨਾਲ ਬੇਕਾਬੂ ਹਾਲਾਤਾਂ ਨੂੰ ਸੁਧਾਰਨ ਦੇ ਲਈ ਫੌਜ ਦੇ ਨਾਲ-ਨਾਲ ਹਵਾਈ ਫੌਜ ਦਾ ਹੈਲੀਕਾਪਟਰ ਵੀ ਜੁੱਟਿਆ ਹੈ। ਐਨ.ਡੀ.ਆਰ.ਐਫ. ਦੀ ਟੀਮ ਦੀ ਜਾਲੋਰ 'ਚ ਥਾਂ-ਥਾਂ ਤਾਇਨਾਤ ਕੀਤੀ ਗਈ ਹੈ।


Related News