ਨੇਪਾਲ ''ਚ ਭਾਰੀ ਬਾਰਿਸ਼ ਕਾਰਨ ਬਿਹਾਰ ''ਚ ਵੀ ਬਣੇ ਹੜ੍ਹ ਵਰਗੇ ਹਾਲਾਤ
Monday, Sep 30, 2024 - 03:52 AM (IST)
ਪਟਨਾ (ਏਜੰਸੀਆਂ)- ਨੇਪਾਲ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਿਹਾਰ ’ਚ ਵੀ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਸ਼ਨੀਵਾਰ ਸ਼ਾਮ 7 ਵਜੇ ਤੱਕ ਨੇਪਾਲ ਦੇ ਅਧਿਕਾਰੀਆਂ ਨੇ ਗੰਡਕ ਬੈਰਾਜ ਵਿਚ 5.40 ਲੱਖ ਅਤੇ ਕੋਸੀ ਬੈਰਾਜ ਵਿਚ 4.99 ਲੱਖ ਕਿਊਸਿਕ ਪਾਣੀ ਛੱਡਿਆ, ਜਿਸ ਕਾਰਨ ਬਿਹਾਰ ’ਚ ਵੀਰਪੁਰ ਕੋਸੀ ਬੈਰਾਜ ਤੋਂ ਰਿਕਾਰਡ 6,61,295 ਕਿਊਸਿਕ ਪਾਣੀ ਛੱਡਿਆ ਗਿਆ।
ਇਸ ਤੋਂ ਬਾਅਦ ਗੰਗਾ, ਕੋਸੀ ਅਤੇ ਗੰਡਕ ਸਮੇਤ ਕਈ ਨਦੀਆਂ ਚੜ੍ਹੀਆਂ ਹੋਈਆਂ ਹਨ ਅਤੇ ਸੂਬੇ ਦੇ 13 ਜ਼ਿਲਿਆਂ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਨੇਪਾਲ ’ਚ ਭਾਰੀ ਮੀਂਹ ਕਾਰਨ ਐਤਵਾਰ ਸਵੇਰੇ 5 ਵਜੇ ਕੋਸੀ ਬੈਰਾਜ ਤੋਂ 6,61,295 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕਿ 1968 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ- ਹੈਵਾਨੀਅਤ ਦੀ ਹੱਦ ! ਕਲਯੁਗੀ ਪੁੱਤਾਂ ਨੇ ਰਲ਼ ਦਰੱਖ਼ਤ ਨਾਲ ਬੰਨ੍ਹ ਕੇ ਜ਼ਿੰਦਾ ਸਾੜ'ਤੀ ਆਪਣੀ ਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e