ਤਾਮਿਲਨਾਡੂ 'ਚ ਹੜ੍ਹ ਦਾ ਕਹਿਰ; 800 ਲੋਕ ਫਸੇ, ਫ਼ੌਜ ਨੇ ਸੰਭਾਲਿਆ ਮੋਰਚਾ
Tuesday, Dec 19, 2023 - 03:59 PM (IST)
ਮਦੁਰੈ- ਦੱਖਣੀ ਤਾਮਿਲਨਾਡੂ ਦੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਫਸੇ ਰੇਲ ਯਾਤਰੀਆਂ ਨੂੰ ਬਚਾਉਣ ਲਈ ਰੱਖਿਆ ਕਾਮਿਆਂ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀਵੈਕੁੰਟਮ ਰੇਲਵੇ ਸਟੇਸ਼ਨ 'ਤੇ ਫਸੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰ ਤੋਂ ਰੱਸੀਆਂ ਅਤੇ ਜ਼ਰੂਰੀ ਸਮਾਨ ਉਤਾਰਿਆ ਗਿਆ ਅਤੇ ਇਕ ਲੜਕੇ ਸਮੇਤ ਕਈ ਯਾਤਰੀਆਂ ਨੂੰ ਬਚਾ ਕੇ ਹੈਲੀਕਾਪਟਰ 'ਚ ਲਿਆਂਦਾ ਗਿਆ। ਦੱਖਣੀ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਸ਼ੁਰੂ ਹੋ ਗਏ ਹਨ। ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਤਾਮਿਲਨਾਡੂ 'ਚ ਮੋਹਲੇਧਾਰ ਮੀਂਹ ਦਾ ਕਹਿਰ, ਸਕੂਲ-ਕਾਲਜ ਬੰਦ, ਤਸਵੀਰਾਂ 'ਚ ਵੇਖੋ ਹਾਲਾਤ
ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਤੋਂ ਸੁੱਟੇ ਗਏ ਭੋਜਨ ਦੇ ਪੈਕੇਟ ਰੇਲਵੇ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਯਾਤਰੀਆਂ ਨੂੰ ਵੰਡੇ ਗਏ। ਯਾਤਰੀਆਂ ਸ਼੍ਰੀਵੈਕੁੰਟਮ ਤੋਂ 38 ਕਿਲੋਮੀਟਰ ਦੂਰ ਵਾਂਚੀ ਮਾਨਿਆਚੀ ਰੇਲਵੇ ਸਟੇਸ਼ਨ ਤੱਕ ਲਿਜਾਉਣ ਲਈ ਬੱਸਾਂ ਸਮੇਤ ਕਈ ਪ੍ਰਬੰਧ ਕੀਤੇ ਗਏ ਹਨ। ਵਾਂਚੀ ਮਾਨਿਆਚੀ ਸਟੇਸ਼ਨ ਤੋਂ ਚੇਨਈ ਲਈ ਇਕ ਵਿਸ਼ੇਸ਼ ਰੇਲਗੱਡੀ ਚਲਾਈ ਜਾਵੇਗੀ। ਦੱਸ ਦੇਈਏ ਕਿ 800 ਯਾਤਰੀ ਹੜ੍ਹ ਕਾਰਨ ਥੂਥੁਕੁਡੀ ਅਤੇ ਤਿਰੂਚੇਂਦੁਰ ਨੇੜੇ ਸ਼੍ਰੀਵੈਕੁੰਟਮ ਵਿਚ ਫਸੇ ਹੋਏ ਹਨ।
ਇਹ ਵੀ ਪੜ੍ਹੋ- ਲੋਕ ਸਭਾ 'ਚ ਹੰਗਾਮੇ ਕਾਰਨ ਪੰਜਾਬ ਤੋਂ ਸੰਸਦ ਮੈਂਬਰ ਅਮਰ ਸਿੰਘ ਸਣੇ 33 ਮੈਂਬਰ ਮੁਅੱਤਲ
ਹਾਲਾਂਕਿ ਦੱਖਣੀ ਤਾਮਿਲਨਾਡੂ ਦੇ ਜ਼ਿਆਦਾਤਰ ਹਿੱਸਿਆਂ 'ਚ ਮੀਂਹ ਲਗਭਗ ਬੰਦ ਹੋ ਗਈ ਹੈ ਪਰ ਹੜ੍ਹਾਂ ਦੇ ਪ੍ਰਭਾਵ ਕਾਰਨ ਲੋਕਾਂ ਨੂੰ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF), ਹਵਾਈ ਫ਼ੌਜ, ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜਾਂ ਲਈ ਤਾਲਮੇਲ ਨਾਲ ਯਤਨ ਕਰ ਰਹੇ ਹਨ। ਫਸੇ ਹੋਏ ਯਾਤਰੀਆਂ ਨੇ ਸੋਮਵਾਰ ਤੜਕੇ ਤੋਂ ਸ਼੍ਰੀਵੈਕੁੰਟਮ ਰੇਲਵੇ ਸਟੇਸ਼ਨ 'ਤੇ ਰੇਲ ਡੱਬਿਆਂ ਵਿਚ ਰਾਤ ਗੁਜ਼ਾਰੀ। 300 ਲੋਕਾਂ ਨੇ ਨੇੜਲੇ ਇਕ ਸਕੂਲ ਵਿਚ ਸ਼ਰਨ ਲਈ ਅਤੇ ਬਾਕੀ ਸ਼੍ਰੀਵੈਕੁੰਟਮ ਰੇਲਵੇ ਸਟੇਸ਼ਨ ’ਤੇ ਸਨ।
ਇਹ ਵੀ ਪੜ੍ਹੋ- ਹਾਈ ਕੋਰਟ ਦੀ ਦੋ ਟੁੱਕ; ਜਬਰ-ਜ਼ਨਾਹ ਆਖ਼ਰਕਾਰ ਜਬਰ-ਜ਼ਨਾਹ ਹੈ, ਭਾਵੇਂ ਪਤੀ ਨੇ ਹੀ ਕਿਉਂ ਨਾ ਕੀਤਾ ਹੋਵੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8