ਓਡਿਸ਼ਾ ਦੇ ਬੀਜੂ ਪਟਨਾਇਕ ਹਵਾਈ ਅੱਡੇ ਤੋਂ ਸ਼ੁਰੂ ਹੋਣਗੀਆਂ 5 ਨਵੇਂ ਰੂਟਾਂ ਲਈ ਉਡਾਣ ਸੇਵਾਵਾਂ

Thursday, Nov 28, 2024 - 06:24 PM (IST)

ਓਡਿਸ਼ਾ ਦੇ ਬੀਜੂ ਪਟਨਾਇਕ ਹਵਾਈ ਅੱਡੇ ਤੋਂ ਸ਼ੁਰੂ ਹੋਣਗੀਆਂ 5 ਨਵੇਂ ਰੂਟਾਂ ਲਈ ਉਡਾਣ ਸੇਵਾਵਾਂ

ਭੁਵਨੇਸ਼ਵਰ : ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2025 ਤੋਂ ਘੱਟ ਤੋਂ ਘੱਟ 5 ਨਵੇਂ ਰੂਟਾਂ ਲਈ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਬਾਜ਼ੀ ਕੰਪਨੀ ਇੰਡੀਗੋ ਇਕ ਜਨਵਰੀ 2025 ਤੋਂ ਇੰਦੌਰ ਲਈ ਹਫ਼ਤੇ ’ਚ 4 ਦਿਨ ਅਤੇ ਦੇਹਰਾਦੂਨ ਲਈ ਹਫ਼ਤੇ ’ਚ 3 ਦਿਨ ਉਡਾਣ ਸੇਵਾ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ

ਭੁਵਨੇਸ਼ਵਰ ਤੋਂ ਇਨ੍ਹਾਂ ਉਡਾਣਾਂ ਦਾ ਨਿਰਧਾਰਿਤ ਰਵਾਨਗੀ ਦਾ ਸਮਾਂ ਦੁਪਹਿਰ 3 ਵਜੇ ਹੋਵੇਗਾ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਅਗਲੇ ਸਾਲ 3 ਜਨਵਰੀ ਤੋਂ ਭੁਵਨੇਸ਼ਵਰ ਤੋਂ ਲਖਨਊ ਅਤੇ ਜੈਪੁਰ ਲਈ ਹਫ਼ਤੇ ’ਚ 3 ਦਿਨ ਅਤੇ ਕੋਚੀਨ ਲਈ ਰੋਜ਼ਾਨਾ ਉਡਾਣਾਂ ਸ਼ੁਰੂ ਕਰੇਗੀ। ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡਾ ਅਧਿਕਾਰੀਆਂ ਨੇ 4 ਜਨਵਰੀ ਤੋਂ ਬੈਗਲੁਰੂ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਦੀ ਵੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News