ਬਰਫ਼ਬਾਰੀ ਦਾ ਕਹਿਰ, ਸ਼੍ਰੀਨਗਰ ’ਚ 4 ਦਿਨਾਂ ਬਾਅਦ ਜਹਾਜ਼ ਸੇਵਾ ਮੁੜ ਹੋਈ ਸ਼ੁਰੂ

Thursday, Jan 07, 2021 - 11:03 AM (IST)

ਬਰਫ਼ਬਾਰੀ ਦਾ ਕਹਿਰ, ਸ਼੍ਰੀਨਗਰ ’ਚ 4 ਦਿਨਾਂ ਬਾਅਦ ਜਹਾਜ਼ ਸੇਵਾ ਮੁੜ ਹੋਈ ਸ਼ੁਰੂ

ਸ਼੍ਰੀਨਗਰ— ਜੰਮੂ-ਕਸ਼ਮੀਰ ’ਚ ਇਸ ਸਮੇਂ ਭਾਰੀ ਬਰਫ਼ਬਾਰੀ ਪੈ ਰਹੀ ਹੈ। ਸੜਕਾਂ, ਦਰੱਖ਼ਤ, ਘਰ ਦੀਆਂ ਛੱਤਾਂ ਬਰਫ਼ ਨਾਲ ਸਫੈਦ ਨਜ਼ਰ ਆ ਰਹੀਆਂ ਹਨ। ਭਾਰੀ ਬਰਫ਼ਬਾਰੀ ਕਾਰਨ ਸੜਕ ਬੰਦ ਹਨ ਅਤੇ ਹਵਾਈ ਉਡਾਣਾਂ ਨੂੰ ਅੱਜ ਮੁੜ ਸ਼ੁਰੂ ਕੀਤੀਆਂ ਗਈਆਂ ਹਨ। ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ 4 ਦਿਨ ਬਾਅਦ ਮੁੜ ਤੋਂ ਜਹਾਜ਼ ਸੇਵਾ ਸ਼ੁਰੂ ਹੋ ਗਈ ਹੈ। ਕਸ਼ਮੀਰ ਘਾਟੀ ਵਿਚ ਬਰਫ਼ਬਾਰੀ ਦਰਮਿਆਨ ਘੱਟ ਵਿਜ਼ੀਬਿਲਟੀ ਹੋਣ ਕਾਰਨ ਸ਼੍ਰੀਨਗਰ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਆਵਾਜਾਈ ਲਗਾਤਾਰ 4 ਦਿਨ ਰੱਦ ਰਹੀ ਸੀ। ਬਰਫ਼ ਦੀ ਮੋਟੀ ਪਰਤ ਨੂੰ ਹਟਾਉਣ ਤੋਂ ਬਾਅਦ ਸਵੇਰੇ ਪਹਿਲੀ ਉਡਾਣ ਹਵਾਈ ਅੱਡੇ ’ਤੇ ਉਤਰੀ।

PunjabKesari

ਦੱਸ ਦੇਈਏ ਕਿ ਕਸ਼ਮੀਰ ਘਾਟੀ ਵਿਚ ਭਾਰੀ ਬਰਫ਼ਬਾਰੀ ਦੀ ਵਜ੍ਹਾ ਨਾਲ ਐਤਵਾਰ, ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਹਵਾਈ ਆਵਾਜਾਈ ਰੱਦ ਕਰ ਦਿੱਤਾ ਸੀ। ਬਰਫ਼ਬਾਰੀ ਬੁੱਧਵਾਰ ਦੁਪਹਿਰ ਨੂੰ ਕਰੀਬ 4 ਦਿਨਾਂ ਬਾਅਦ ਰੁਕੀ। ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਦੀ ਆਗਿਆ ਨਹੀਂ ਹੈ, ਕਿਉਂਕਿ ਉੱਥੇ ਬਰਫ਼ ਜੰਮੀ ਹੋਈ ਹੈ ਅਤੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ। ਅਧਿਕਾਰੀਆਂ ਮੁਤਾਬਕ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸਭ ਤੋਂ ਜ਼ਿਆਦਾ ਬਰਫ਼ਬਾਰੀ ਹੋਈ ਹੈ। ਉੱਥੇ ਕੁਝ ਥਾਵਾਂ ’ਤੇ 5 ਤੋਂ 6 ਫੁੱਟ ਬਰਫ਼ ਜਮ੍ਹਾ ਹੋ ਗਈ ਹੈ। ਅਨੰਤਨਾਗ ਜ਼ਿਲ੍ਹੇ ’ਚ ਵੀ ਭਾਰੀ ਬਰਫ਼ਬਾਰੀ ਹੋਈ। ਸ਼੍ਰੀਨਗਰ ਸ਼ਹਿਰ ਵਿਚ ਪਿਛਲੇ 3 ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ ਅਤੇ ਅੰਤਰ-ਜ਼ਿਲ੍ਹਾ ਮਾਰਗਾਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਤਹਿਸੀਲ ਨਾਲ ਜੋੜਨ ਵਾਲੇ ਮੁੱਖ ਮਾਰਗਾਂ ’ਤੇ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। 


author

Tanu

Content Editor

Related News