ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਦੀ ਸ਼ਰਮਨਾਕ ਕਰਤੂਤ, 5 ਸਾਲਾ ਬੱਚੀ ਨਾਲ ਕੀਤਾ ਜ਼ਬਰ-ਜਨਾਹ
Saturday, Jul 20, 2024 - 02:03 AM (IST)

ਮਊ — ਮਊ ਜ਼ਿਲ੍ਹੇ ਦੇ ਰਾਣੀਪੁਰ ਥਾਣਾ ਅਧੀਨ ਪੈਂਦੇ ਇਕ ਪਿੰਡ 'ਚ ਟਿਊਸ਼ਨ ਪੜ੍ਹਾਉਣ ਵਾਲੇ ਇਕ ਅਧਿਆਪਕ ਨੇ ਕਥਿਤ ਤੌਰ 'ਤੇ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਪਿੰਡ ਦਾ ਹੀ ਇਕ ਵਿਅਕਤੀ ਉਸ ਦੇ ਘਰ ਬੱਚਿਆਂ ਨੂੰ ਟਿਊਸ਼ਨ ਦਿੰਦਾ ਹੈ। ਵਿਅਕਤੀ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਮੰਗਲਵਾਰ ਸ਼ਾਮ ਨੂੰ ਉਸ ਦੀ ਬੇਟੀ ਟਿਊਸ਼ਨ ਲਈ ਗਈ ਸੀ ਤਾਂ ਅਧਿਆਪਕ ਨੇ ਉਸ ਨਾਲ ਬਲਾਤਕਾਰ ਕੀਤਾ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜਦੋਂ ਲੜਕੀ ਦੀ ਸਿਹਤ ਵਿਗੜਨ ਲੱਗੀ ਤਾਂ ਉਸ ਨੇ ਆਪਣੀ ਮਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪਰਿਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਰਾਣੀਪੁਰ ਥਾਣਾ ਇੰਚਾਰਜ ਨੂੰ ਕੀਤੀ। ਰਾਣੀਪੁਰ ਥਾਣਾ ਇੰਚਾਰਜ ਕੰਚਨ ਮੌਰਿਆ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਇਕ ਹੋਰ ਟਰੇਨ ਪਟੜੀ ਤੋਂ ਉਤਰੀ, ਗੁਜਰਾਤ 'ਚ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਾਲੇ ਵਾਪਰੀ ਘਟਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e