ਸ਼ਰਮਨਾਕ ਘਟਨਾ! 5 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਕਰਨ ਮਗਰੋਂ ਦੋਸ਼ੀ ਨੇ ਬੇਰਹਿਮੀ ਨਾਲ ਕੀਤਾ ਕਤਲ

Tuesday, Nov 07, 2023 - 12:42 PM (IST)

ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਦੇ ਭੁਵਨੇਸ਼ਵਰ 'ਚ ਇਕ ਝੁੱਗੀ ਬਸਤੀ 'ਚ 5 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਸੋਮਵਾਰ ਸ਼ਾਮ ਨੂੰ ਏਅਰਫੀਲਡ ਥਾਣੇ ਦੇ ਅਧੀਨ ਸੁੰਦਰਪਾੜਾ ਖੇਤਰ ਦੇ ਕੇਲਾ ਸਾਹੀ 'ਚ ਵਾਪਰੀ, ਜਦੋਂ ਬੱਚੀ ਆਪਣੇ ਘਰ 'ਚ ਇਕੱਲੀ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਵੀ ਝੁੱਗੀ ਬਸਤੀ ਦਾ ਵਾਸੀ ਹੈ। ਦੋਸ਼ੀ ਪੀੜਤਾ ਦੇ ਘਰ 'ਚ ਵੜਿਆ ਅਤੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। 

ਇਹ ਵੀ ਪੜ੍ਹੋ : 3 ਸਾਲਾ ਮਾਸੂਮ ਨਾਲ ਨਾਬਾਲਗ ਮੁੰਡੇ ਨੇ ਕੀਤਾ ਜਬਰ ਜ਼ਿਨਾਹ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੱਚੀ ਦੇ ਮਾਤਾ-ਪਿਤਾ ਨੇ ਕਿਹਾ ਕਿ ਕੰਮ ਤੋਂ ਆਉਣ 'ਤੇ ਉਨ੍ਹਾਂ ਨੂੰ ਬੱਚੀ ਘਰ ਨਹੀਂ ਮਿਲੀ ਅਤੇ ਕਾਫ਼ੀ ਭਾਲ ਕਰਨ 'ਤੇ ਉਨ੍ਹਾਂ ਨੂੰ ਬਿਸਤਰ ਦੇ ਹੇਠਾਂ ਉਸ ਦੀ ਲਾਸ਼ ਮਿਲੀ। ਕੋਲ ਦੇ ਇਕ ਦੁਕਾਨਦਾਰ ਨੇ ਦਾਅਵਾ ਕੀਤਾ ਕਿ ਦੋਸ਼ੀ ਨਾਲ ਬੱਚੀ ਉਸ ਦੀ ਦੁਕਾਨ 'ਤੇ ਚਾਕਲੇਟ ਖਰੀਦਣ ਆਈ ਸੀ। ਉਸ ਨੇ ਕਿਹਾ ਕਿ ਹੋਰ ਲੋਕਾਂ ਨੇ ਵੀ ਦੋਸ਼ੀ ਨੂੰ ਉਸ ਦੇ ਘਰ 'ਚ ਜਾਂਦੇ ਅਤੇ ਬਾਹਰ ਨਿਕਲਦੇ ਦੇਖਿਆ ਸੀ। ਏਅਰਫੀਲਡ ਦੇ ਥਾਣਾ ਇੰਚਾਰਜ ਅਸ਼ੋਕ ਨਾਇਕ ਨੇ ਕਿਹਾ ਕਿ ਦੋਸ਼ੀ ਨੂੰ ਫੜਨ ਲਈ ਇਕ ਵਿਸ਼ੇਸ਼ ਦਸਤੇ ਨੇ ਜਾਂਚ ਸ਼ੁਰੂ ਕੀਤੀ। ਨਾਇਕ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਸੰਕੇਤ ਮਿਲਿਆ ਕਿ ਦੋਸ਼ੀ ਨੇ ਇਕੱਲੇ ਹੀ ਅਪਰਾਧ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਕ ਵਿਗਿਆਨਕ ਟੀਮ ਹਾਦਸੇ ਵਾਲੀ ਜਗ੍ਹਾ ਤੋਂ ਸਾਰੇ ਸਬੂਤ ਜੁਟਾਏਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News