ਅਗਲੇ ਦੋ ਮਹੀਨਿਆਂ ''ਚ 5 ਅਮਰੀਕੀ ਗਵਰਨਰ ਕਰਨਗੇ ਭਾਰਤ ਦਾ ਦੌਰਾ

09/04/2019 11:17:02 AM

ਵਾਸ਼ਿੰਗਟਨ— ਅਮਰੀਕੀ ਸੂਬਿਆਂ ਨਿਊਜਰਸੀ, ਅਰਕਾਂਸਸ, ਕੋਲੋਰਾਡੋ, ਡੇਲਾਵੇਅਰ ਅਤੇ ਇੰਡੀਆਨਾ ਦੇ ਗਵਰਨਰ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਗਲੇ ਦੋ ਮਹੀਨਿਆਂ 'ਚ ਭਾਰਤ ਦੀ ਯਾਤਰਾ 'ਤੇ ਜਾਣਗੇ। ਉਹ ਆਪਣੇ-ਆਪਣੇ ਸੂਬਿਆਂ ਦੇ ਉੱਚ ਉਦਯੋਗਪਤੀਆਂ ਦੀ ਵਫਦ ਦੀ ਅਗਵਾਈ ਕਰਨਗੇ। ਟਰੰਪ ਪ੍ਰਸ਼ਾਸਨ ਅਤੇ ਮੋਦੀ ਸਰਕਾਰ ਵਲੋਂ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਤਹਿਤ ਇਹ 5 ਗਵਰਨਰ ਭਾਰਤ ਦੌਰੇ 'ਤੇ ਜਾ ਰਹੇ ਹਨ।

ਇਸ ਪੂਰੇ ਪ੍ਰੋਗਰਾਮ ਨੂੰ ਅਮਰੀਕਾ 'ਚ ਭਾਰਤੀ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਦੀ ਦੇਖ-ਰੇਖ 'ਚ ਅੰਜਾਮ ਦਿੱਤਾ ਜਾਵੇਗਾ, ਜੋ ਹੁਣ ਤਕ 11 ਅਮਰੀਕੀ ਸੂਬਿਆਂ ਦੀ ਯਾਤਰਾ ਕਰ ਚੁੱਕੇ ਹਨ। ਦੋਹਾਂ ਦੇਸ਼ਾਂ 'ਚ ਸੂਬਿਆਂ ਦੀ ਮਹੱਤਵਪੂਰਣ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਸ਼੍ਰਿੰਗਲਾ ਨੇ ਕਿਹਾ ਕਿ ਇਹ ਇਕ ਬੇਹੱਦ ਮਹੱਤਵਪੂਰਣ ਪਹਿਲ ਹੈ। ਸ਼੍ਰਿੰਗਲਾ ਨੇ ਕਿਹਾ,''ਆਰਥਿਕ ਗਤੀਵਿਧੀਆਂ, ਨਿਵੇਸ਼, ਵਪਾਰ ਅਤੇ ਲੋਕਾਂ ਵਿਚਕਾਰ ਸੰਪਰਕ ਕਾਇਮ ਕਰਨ 'ਚ ਸੂਬਿਆਂ ਦੀ ਮਹੱਤਵਪੂਰਣ ਭੂਮਿਕਾ ਰਹਿੰਦੀ ਹੈ। ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਭਾਰਤ ਯਾਤਰਾ 'ਤੇ ਰਵਾਨਾ ਹੋਣ ਦੇ ਕੁਝ ਦਿਨ ਪਹਿਲਾਂ ਮੈਂ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਅਗਲੇ ਦੋ ਮਹੀਨਿਆਂ 'ਚ ਅਮਰੀਕਾ ਦੇ 5 ਗਵਰਨਰ ਭਾਰਤ ਦੌਰੇ 'ਤੇ ਜਾਣਗੇ। ਅਰਕਾਂਸਸ ਦੇ ਗਵਰਨਰ ਅਸਾ ਹਚਿਨਸਨ 29 ਸਤੰਬਰ ਤੋਂ 6 ਅਕਤੂਬਰ ਤਕ ਭਾਰਤ ਦੀ ਯਾਤਰਾ 'ਤੇ ਰਹਿਣਗੇ। ਪਹਿਲੀ ਵਾਰ ਇੱਥੋਂ ਦੇ ਕਿਸੇ ਗਵਰਨਰ ਵਲੋਂ ਇਹ ਪਹਿਲੀ ਯਾਤਰਾ ਹੋਵੇਗੀ। ਇੰਡੀਆਨਾ ਦੇ ਗਵਰਨਰ ਐਰਿਕ ਹੋਲਕੁੰਬ ਇਸ ਮਹੀਨੇ ਦੇ ਅਖੀਰ 'ਚ ਭਾਰਤ ਆਪਣੇ ਦੂਜੇ ਦੌਰੇ 'ਤੇ ਜਾਣਗੇ। ਕੋਲੋਰਾਡੋ ਦੇ ਗਵਰਨਰ ਜੇਰੇਡ ਪੋਲਿਸ ਆਪਣੀ ਭਾਰਤ ਯਾਤਰਾ ਦੌਰਾਨ ਮੁੰਬਈ, ਬੈਂਗਲੁਰੂ ਅਤੇ ਨਵੀਂ ਦਿੱਲੀ ਜਾਣਗੇ। ਇਸ ਦੇ ਇਲਾਵਾ ਕੈਲੀਫੋਰਨੀਆ ਦੇ ਲੈਫਟੀਨੈਂਟ ਐਲੇਨੀ ਕੌਨਾਲਕਾਇਸ ਵੀ ਜਲਦੀ ਹੀ ਭਾਰਤ ਜਾਣ ਵਾਲੇ ਹਨ।


Related News