ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਦੂਜੀ ਵਰ੍ਹੇਗੰਢ ’ਤੇ ਕਸ਼ਮੀਰ ’ਚ ਹੋਏ 5 ਅੱਤਵਾਦੀ ਹਮਲੇ
Friday, Aug 06, 2021 - 10:41 AM (IST)
ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਦੂਜੀ ਵਰ੍ਹੇਗੰਢ ’ਤੇ ਵੀਰਵਾਰ ਨੂੰ ਕਸ਼ਮੀਰ ਘਾਟੀ ਵਿਚ ਸਿਲਸਿਲੇਵਾਰ ਢੰਗ ਨਾਲ 5 ਅੱਤਵਾਦੀ ਹਮਲੇ ਹੋਏ। ਹਾਲਾਂਕਿ ਇਨ੍ਹਾਂ ’ਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਘਾਟੀ 'ਚ ਹੋਰ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ। ਸ਼੍ਰੀਨਗਰ ਦੇ ਕੁਝ ਇਲਾਕਿਆਂ 'ਚ ਦੁਕਾਨਾਂ ਬੰਦ ਰਹੀਆਂ ਅਤੇ ਬੱਸਾਂ ਦੀ ਆਵਾਜਾਈ ਵੀ ਬੰਦ ਰਹੀ।
ਇਹ ਵੀ ਪੜ੍ਹੋ : ਆਰਟੀਕਲ 370 ਹਟਾਉਣ ਦੇ 2 ਸਾਲ ਪੂਰਾ ਹੋਣ ’ਤੇ ਭਾਜਪਾ ਨੇ ਫਹਿਰਾਇਆ ਤਿਰੰਗਾ
ਜਾਣਕਾਰੀ ਅਨੁਸਾਰ ਸੋਪੋਰ ’ਚ ਸਵੇਰੇ ਅੱਤਵਾਦੀਆਂ ਨੇ ਪੁਲਸ ’ਤੇ ਗੋਲੀ ਚਲਾਈ। ਸ਼੍ਰੀਨਗਰ ਦੇ ਨੌਹੱਟਾ ’ਚ ਜਾਮਾ ਮਸਜਿਦ ਕੋਲ ਦੁਪਹਿਰ ਨੂੰ ਇਕ ਧਮਾਕਾ ਹੋਇਆ। ਸ਼ਾਮ ਨੂੰ ਅੱਤਵਾਦੀਆਂ ਨੇ ਮਹਜੂਰ ਨਗਰ ਵਿੱਚ ਸੁਰੱਖਿਆ ਬਲਾਂ ’ਤੇ ਗ੍ਰਨੇਡ ਸੁੱਟਿਆ। ਪੁਲਵਾਮਾ ਵਿਚ ਦੁਪਹਿਰ ਢਾਈ ਵਜੇ ਪੁਲਸ ਥਾਣੇ ’ਤੇ ਗ੍ਰਨੇਡ ਸੁੱਟਿਆ ਗਿਆ। ਇਸੇ ਤਰ੍ਹਾਂ ਬੇਮਿਨਾ ਵਿਚ ਸੁਰੱਖਿਆ ਬਲਾਂ ਦੀ ਚੌਕੀ ’ਤੇ ਦੇਰ ਰਾਤ ਗ੍ਰਨੇਡ ਸੁੱਟਿਆ ਗਿਆ।
ਇਹ ਵੀ ਪੜ੍ਹੋ : ਲੱਦਾਖ 'ਚ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਸੰਬੰਧੀ ਬਿੱਲ ਲੋਕ ਸਭਾ 'ਚ ਪੇਸ਼
ਨੋਟ : ਵੱਧ ਰਹੇ ਅੱਵਾਦੀ ਹਮਲਿਆਂ ਸੰਬੰਧੀ ਕੀ ਹੈ ਤੁਹਾਡੀ ਰਾਏ?