ਨਹਾਉਂਦੇ ਸਮੇਂ ਡੂੰਘੇ ਪਾਣੀ ''ਚ ਚਲਾ ਗਿਆ ਨੌਜਵਾਨ, ਬਚਾਉਣ ਗਏ ਦੋਸਤਾਂ ਦੀ ਵੀ ਹੋਈ ਦਰਦਨਾਕ ਮੌਤ
Saturday, Oct 07, 2023 - 12:20 PM (IST)

ਪ੍ਰਯਾਗਰਾਜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸ਼ਿਵਕੁਟੀ ਥਾਣਾ ਖੇਤਰ ਦੇ ਮਿਓਰਾਬਾਦ ਕਛਾਰ ਖੇਤਰ 'ਚ ਸ਼ੁੱਕਰਵਾਰ ਦੁਪਹਿਰ ਗੰਗਾ ਨਦੀ 'ਚ ਡੁੱਬਣ ਨਾਲ 5 ਮੁੰਡਿਆਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਨ੍ਹਾਂ ਮੁੰਡਿਆਂ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਉਣ ਦਾ ਨਿਰਦੇਸ਼ ਦਿੱਤਾ। ਸ਼ਿਵਕੁਟੀ ਦੇ ਥਾਣਾ ਇੰਚਾਰਜ ਸੰਜੇ ਗੁਪਤਾ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਇਕ ਵਜੇ ਮਿਓਰਾਬਾਦ ਅਤੇ ਬੇਲੀ ਕਛਾਰ ਦੇ 5 ਮੁੰਡੇ- ਹਿਮਾਂਸ਼ੂ (16), ਪ੍ਰਿਯਾਂਸ਼ੂ (16), ਆਕਾਸ਼ (14), ਸ਼ਨੀ (17) ਅਤੇ ਮੁਲਾਇਮ (17) ਗੰਗਾ ਨਦੀ 'ਚ ਇਨਸ਼ਾਨ ਕਰਨ ਗਏ ਸਨ।
ਉਨ੍ਹਾਂ ਦੱਸਿਆ ਕਿ ਨਹਾਉਂਦੇ ਸਮੇਂ ਹਿਮਾਂਸ਼ੂ ਡੂੰਘੇ ਪਾਣੀ 'ਚ ਚਲਾ ਗਿਆ ਅਤੇ ਡੁੱਬਣ ਲੱਗਾ। ਉਨ੍ਹਾਂ ਦੱਸਿਆ ਕਿ ਉਸ ਨੂੰ ਬਚਾਉਣ ਲਈ ਉਸ ਦੇ ਚਾਰ ਦੋਸਤ ਵੀ ਡੂੰਘੇ ਪਾਣੀ 'ਚ ਚਲੇ ਗਏ ਅਤੇ ਫਿਰ 5 ਮੁੰਡਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਗੁਪਤਾ ਨੇ ਦੱਸਿਆ ਕਿ ਜਲ ਪੁਲਸ ਦੇ ਗੋਤਾਖੋਰਾਂ ਅਤੇ ਸਥਾਨਕ ਪੁਲਸ ਨੇ 5 ਮੁੰਡਿਆਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਅਤੇ ਉਹ ਪੋਸਟਮਾਰਟਮ ਲਈ ਲੈ ਗਏ। ਉਨ੍ਹਾਂ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8