ਆਸਾਮ ਦੀ ਜੇਲ੍ਹ ''ਚੋਂ ਚੜ੍ਹਦੀ ਸਵੇਰ ਪੰਜ ਕੈਦੀ ਫ਼ਰਾਰ, ਅਧਿਕਾਰੀਆਂ ''ਚ ਮਚੀ ਹਫੜਾ-ਦਫ਼ੜੀ

Friday, Oct 11, 2024 - 04:11 PM (IST)

ਆਸਾਮ ਦੀ ਜੇਲ੍ਹ ''ਚੋਂ ਚੜ੍ਹਦੀ ਸਵੇਰ ਪੰਜ ਕੈਦੀ ਫ਼ਰਾਰ, ਅਧਿਕਾਰੀਆਂ ''ਚ ਮਚੀ ਹਫੜਾ-ਦਫ਼ੜੀ

ਮੋਰੀਗਾਂਵ : ਆਸਾਮ ਦੀ ਮੋਰੀਗਾਂਵ ਜ਼ਿਲ੍ਹਾ ਜੇਲ੍ਹ ਤੋਂ ਸ਼ੁੱਕਰਵਾਰ ਤੜਕੇ ਪੰਜ ਵਿਚਾਰ ਅਧੀਨ ਕੈਦੀਆਂ ਦੇ ਫ਼ਰਾਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਮੋਰੀਗਾਂਵ ਜ਼ਿਲ੍ਹੇ ਦੇ ਕਮਿਸ਼ਨਰ ਦੇਵਾਸ਼ੀਸ਼ ਸ਼ਰਮਾ ਨੇ ਪੀਟੀਆਈ ਨੂੰ ਦੱਸਿਆ ਕਿ ਜੇਲ੍ਹ ਤੋਂ ਕੈਦੀਆਂ ਦੇ ਫ਼ਰਾਰ ਹੋਣ ਦੀ ਘਟਨਾ ਰਾਤ 1 ਤੋਂ 2 ਵਜੇ ਦਰਮਿਆਨ ਵਾਪਰੀ ਹੈ। ਉਹਨਾਂ ਕਿਹਾ, 'ਪੰਜ ਅੰਡਰ ਟ੍ਰਾਇਲ ਕੈਦੀ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਦੇ ਤਹਿਤ ਦੋਸ਼ੀ ਹਨ। ਇਨ੍ਹਾਂ ਨੂੰ ਮੋਰੀਗਾਂਵ ਅਤੇ ਸੋਨਿਤਪੁਰ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।'

ਇਹ ਵੀ ਪੜ੍ਹੋ - ਰੂਹ ਕੰਬਾਊ ਘਟਨਾ: ਵਿਦੇਸ਼ ਤੋਂ ਆਏ ਪਤੀ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰ 'ਤੀ ਪਤਨੀ, ਪੁਲਸ ਖੜ੍ਹੀ ਰਹੀ ਬਾਹਰ

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਨੇ ਲੋਹੇ ਦੀਆਂ ਸਲਾਖਾਂ (ਗਰਿੱਲਾਂ) ਨੂੰ ਤੋੜ ਦਿੱਤਾ ਅਤੇ ਫਿਰ ਬੈੱਡ ਸ਼ੀਟਾਂ, ਕੰਬਲਾਂ ਅਤੇ ਲੁੰਗੀਆਂ ਨੂੰ ਰੱਸੀਆਂ ਦੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਜੇਲ੍ਹ ਦੀ 20 ਫੁੱਟ ਉੱਚੀ ਕੰਧ ਤੋਂ ਹੇਠਾਂ ਉਤਰ ਗਏ। ਉਨ੍ਹਾਂ ਦੱਸਿਆ ਕਿ ਫ਼ਰਾਰ ਕੈਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਕੋਈ ਕੁਤਾਹੀ ਤਾਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, "ਇਨ੍ਹਾਂ ਪੰਜ ਵਿਅਕਤੀਆਂ ਵਿੱਚੋਂ ਤਿੰਨ ਖ਼ਿਲਾਫ਼ ਲਹਿਰੀਘਾਟ ਥਾਣੇ ਵਿੱਚ ਕੇਸ ਦਰਜ ਹਨ, ਜਦਕਿ ਬਾਕੀ ਦੋ ਨੂੰ ਮੋਇਰਾਬਾਰੀ ਅਤੇ ਤੇਜ਼ਪੁਰ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।"

ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News