ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ

Tuesday, Nov 28, 2023 - 01:17 PM (IST)

ਤੁਮਕੁਰੂ (ਕਰਨਾਟਕ), (ਭਾਸ਼ਾ)- ਕਰਨਾਟਕ ਦੇ ਤੁਮਕੁਰੂ ਜ਼ਿਲੇ ਦੇ ਸਦਾਸ਼ਿਵਨਗਰ ਇਲਾਕੇ ’ਚ ਖੁਦਕੁਸ਼ੀ ਦੇ ਇਕ ਸ਼ੱਕੀ ਮਾਮਲੇ ’ਚ ਇਕੋ ਹੀ ਪਰਿਵਾਰ ਦੇ 5 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰਥਿਕ ਸਮੱਸਿਆਵਾਂ ਅਤੇ ਕਰਜ਼ਦਾਰਾਂ ਦੇ ਸ਼ੋਸ਼ਣ ਨੂੰ ਖੁਦਕੁਸ਼ੀ ਦਾ ਕਾਰਨ ਮੰਨਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਗਰੀਬ ਸ਼ਾਬ (46), ਸੁਮਇਆ (33), ਹਜ਼ੀਰਾ (14), ਮੁਹੰਮਦ ਸੁਭਾਨ (11) ਅਤੇ ਮੁਹੰਮਦ ਮੁਨੀਰ (9) ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਮਾਂ ਨੇ ਮੋਬਾਈਲ ਵਰਤਣ ਤੋਂ ਰੋਕਿਆ ਤਾਂ ਧੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

PunjabKesari

ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ’ਚ ਰੇਲਵੇ ਸਟੇਸ਼ਨ ’ਤੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ

ਪੁਲਸ ਨੂੰ ਗਰੀਬ ਸ਼ਾਬ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਇਕ ਵੀਡੀਓ ਵੀ ਮਿਲੀ ਹੈ, ਜਿਸ ਵਿਚ ਉਸ ਨੇ ਸੂਬੇ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਅਤੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ। ਸ਼ਾਬ ਨੇ ਵੀਡੀਓ ’ਚ ਕਿਹਾ ਹੈ ਕਿ ਉਹ ਤੁਮਕੁਰੂ ਦੇ ਸ਼ਿਰਾ ਤਾਲੁਕ ਦੇ ਲਕੇਨਹੱਲੀ ਪਿੰਡ ਦਾ ਨਿਵਾਸੀ ਹੈ ਅਤੇ ਆਪਣੀ ਰੋਜ਼ੀ-ਰੋਟੀ ਲਈ ‘ਕਬਾਬ’ ਵੇਚਦਾ ਸੀ। ਸ਼ਾਬ ਬਹੁਤ ਗਰੀਬੀ ਵਿਚ ਰਹਿ ਰਿਹਾ ਸੀ ਅਤੇ ਉਸਨੇ ਕਈ ਲੋਕਾਂ ਤੋਂ ਪੈਸੇ ਉਧਾਰ ਲਏ ਸਨ। ਕਰਜ਼ਦਾਰ ਕਥਿਤ ਤੌਰ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ।

ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਮਮਤਾ ਬੈਨਰਜੀ ਦਾ ਵੱਡਾ ਦਾਅਵਾ, ਦੱਸਿਆ ਕੌਣ ਹੈ ਹਾਰ ਦਾ ਜ਼ਿੰਮੇਵਾਰ


Rakesh

Content Editor

Related News